ਆਪਣੇ ਵਾਲ ਵੇਚ ਕੇ ਮਹਿਲਾ ਬਣੀ ਲੱਖਪਤੀ , ਹਰ ਮਹੀਨੇ ਕਮਾ ਰਹੀ 25 ਲੱਖ ਰੁਪਏ || Latest News
ਲੋਕਾਂ ਵੱਲੋਂ ਪੈਸੇ ਕਮਾਉਣ ਲਈ ਕਈ ਤਰੀਕੇ ਵਰਤੇ ਜਾਂਦੇ ਹਨ ਪਰੰਤੂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ ਮਹਿਲਾ ਆਪਣੇ ਵਾਲ ਵੇਚ ਕੇ ਲੱਖਪਤੀ ਬਣ ਗਈ ਹੈ | ਉਹ ਹਰ ਮਹੀਨੇ ਲਗਭਗ 25 ਲੱਖ ਰੁਪਏ ਕਮਾ ਰਹੀ ਹੈ | ਉਸ ਦੇ ਵਾਲਾਂ ਦੀ ਡਿਮਾਂਡ ਇੰਨੀ ਵੱਧ ਚੁੱਕੀ ਹੈ ਕਿ ਉਹ ਉਸਨੂੰ ਪੂਰਾ ਨਹੀਂ ਕਰ ਪਾ ਰਹੀ | ਉਸਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਇਹ ਬਿਜ਼ਨੈੱਸ ਸ਼ੁਰੂ ਕਰ ਸਕਦਾ ਹੈ ਤੇ ਘਰ ਬੈਠੇ ਲੱਖਾਂ ਕਮਾ ਸਕਦਾ ਹੈ।
ਇੰਸਟਾਗ੍ਰਾਮ ‘ਤੇ ਹਨ ਲੱਖਾਂ ਦੇ ਵਿੱਚ ਫਾਲੋਅਰਸ
ਅਮਾਂਡਾ ਲਿਓਨ ਇਕ ਮਾਡਲ ਹੈ, ਜਿਸਦੀ ਉਮਰ 21 ਸਾਲ ਦੇ ਕਰੀਬ ਹੈ | ਉਸ ਦੇ ਇੰਸਟਾਗ੍ਰਾਮ ‘ਤੇ ਲੱਖਾਂ ਦੇ ਵਿੱਚ ਫਾਲੋਅਰਸ ਹਨ। ਅਮਾਂਡਾ ਲਿਓਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਰੇ ਇਕ ਫਾਲੋਅਰ ਨੇ ਮੈਨੂੰ ਮੈਸੇਜ ਕੀਤਾ, ਤੁਹਾਡੇ ਵਾਲ ਬਹੁਤ ਸੁੰਦਰ ਹਨ। ਕੀ ਤੁਸੀਂ ਇਨ੍ਹਾਂ ਦੀ ਇਕ ਲਟ ਮੈਨੂੰ ਦੇ ਸਕਦੇ ਹੋ। ਇਸ ਲਈ ਮੈਂ ਤੁਹਾਨੂੰ 71 ਪੌਂਡ (ਲਗਭਗ 7500 ਹਜਾਰ ਰੁਪਏ) ਦੇ ਸਕਦਾ ਹਾਂ।
ਕਿਵੇਂ ਸ਼ੁਰੂ ਕੀਤਾ ਇਹ ਬਿਜ਼ਨੈੱਸ
ਅਮਾਂਡਾ ਨੇ ਕਿਹਾ ਕਿ ਜਿਵੇਂ ਹੀ ਉਸ ਸ਼ਖਸ ਨੇ ਮੇਰੇ ਤੋਂ ਇਹ ਡਿਮਾਂਡ ਕੀਤੀ ਮੈਨੂੰ ਬਿਜ਼ਨੈੱਸ ਆਈਡੀਆ ਆ ਗਿਆ। ਫਿਰ ਮੈਂ ਸੋਸ਼ਲ ਮੀਡੀਆ ‘ਤੇ ਲੱਭਣਾ ਸ਼ੁਰੂ ਕੀਤਾ। ਇਹ ਜਾਣਨ ਦੇ ਬਾਅਦ ਕਿ ਲੋਕ ਮੇਰੇ ਵਾਲਾਂ ਲਈ ਲੱਖਾਂ ਖਰਚ ਕਰਨ ਲਈ ਤਿਆਰ ਹਨ, ਮੈਂ ਵਾਲਾਂ ਨੂੰ ਵੇਚਣਾ ਸ਼ੁਰੂ ਕੀਤਾ। ਉਦੋਂ ਤੋਂ ਹੁਣ ਤੱਕ ਮੈਂ ਆਪਣੇ ਵਾਲਾਂ ਨੂੰ ਵੇਚ ਕੇ 24,000 ਪੌਂਡ (ਲਗਭਗ 25 ਲੱਖ ਰੁਪਏ) ਕਮਾ ਚੁੱਕੀ ਹਾਂ। ਬਹੁਤ ਸਾਰੇ ਲੋਕ ਮੇਰੇ ਵਾਲਾਂ ਨੂੰ ਗਿਫਟ ਵਜੋਂ ਮੰਗਦੇ ਹਨ। ਇਕ ਛੋਟਾ ਜਿਹਾ ਟੁਕੜਾ ਖਰੀਦਦੇ ਹਨ, ਇਸ ਲਈ ਮੈਂ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਲੈਂਦੀ ਹਾਂ।
ਨਹਾਉਣ ਵਾਲਾ ਪਾਣੀ ਵੇਚ ਕੇ ਮਚਾਈ ਧੂਮ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਅਮਾਂਡਾ ਨੇ ਆਪਣੇ ਨਹਾਉਣ ਵਾਲਾ ਪਾਣੀ ਵੇਚ ਕੇ ਧੂਮ ਮਚਾ ਦਿੱਤੀ ਸੀ | ਉਸ ਸਮੇਂ ਉਹਨੇ ਕਿਹਾ ਸੀ ਕਿ ਉਹ ਆਪਣੀ ਸਗਾਈ ਲਈ ਪੈਸੇ ਇਕੱਠਾ ਕਰਨਾ ਚਾਹੁੰਦੀ ਹੈ। ਇਸ ਲਈ ਆਪਣੇ ਨਹਾਉਣ ਦਾ ਪਾਣੀ ਵੇਚ ਰਹੀ ਹੈ। ਅਮਾਂਡਾ ਨੇ ਕਿਹਾ ਇਹ ਪਾਗਲਪਨ ਨਾਲ ਭਰਿਆ ਵਿਚਾਰ ਸੀ ਪਰ ਇਸ ਦੇ ਬਾਅਦ ਮੈਨੂੰ ਬਹੁਤ ਮੈਸੇਜ ਆਏ। ਕੁਝ ਲੋਕਾਂ ਨੂੰ ਇਹ ਅਜੀਬ ਲੱਗ ਸਕਦਾ ਹੈ ਪਰ ਈਮਾਨਦਾਰੀ ਨਾਲ ਕਹਾਂ ਤਾਂ ਲੋਕਾਂ ਨੂੰ ਖੁਸ਼ ਦੇਖ ਕੇ ਮੇਰੇ ਚਿਹਰੇ ‘ਤੇ ਵੀ ਖੁਸ਼ੀ ਆ ਜਾਂਦੀ ਹੈ।









