ਕੁੱਤੇ ਦੀ ਮੌਤ ਤੋਂ ਦੁਖੀ ਹੋ 13 ਸਾਲ ਦੀ ਕੁੜੀ ਨੇ ਕੀਤੀ ਖੁਦਖੁਸ਼ੀ || Today News

0
113
Saddened by the death of the dog, a 13-year-old girl committed suicide

ਕੁੱਤੇ ਦੀ ਮੌਤ ਤੋਂ ਦੁਖੀ ਹੋ 13 ਸਾਲ ਦੀ ਕੁੜੀ ਨੇ ਕੀਤੀ ਖੁਦਖੁਸ਼ੀ || Today News

ਆਪਣੇ ਪਾਲਤੂ ਕੁੱਤੇ ਨਾਲ ਹਰ ਇੱਕ ਨੂੰ ਬਹੁਤ ਪਿਆਰ ਤੇ ਲਗਾਵ ਹੁੰਦਾ ਹੈ ਪਰੰਤੂ ਇਹ ਲਗਾਵ ਕਦੇ ਕਿਸੇ ਦੀ ਜਾਨ ਵੀ ਲੈ ਸਕਦਾ ਹੈ | ਅਜਿਹਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਯਮੁਨਾਨਗਰ ਦੇ ਕੈਂਪ ਖੇਤਰ ‘ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 13 ਸਾਲ ਦੀ ਲੜਕੀ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਸਦੇ ਪਾਲਤੂ ਕੁੱਤੇ ਦੀ 2 ਦਿਨ ਪਹਿਲਾਂ ਮੌਤ ਹੋ ਗਈ ਸੀ। ਉਹਨੂੰ ਆਪਣੇ ਕੁੱਤੇ ਨਾਲ ਇੰਨਾ ਲਗਾਵ ਸੀ ਕਿ ਕੁੱਤੇ ਦੀ ਮੌਤ ਤੋਂ ਦੁਖੀ ਹੋ ਮਾਸੂਮ ਨੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ |

2 ਦਿਨ ਪਹਿਲਾਂ ਹੋਈ ਸੀ ਕੁੱਤੇ ਦੀ ਮੌਤ

ਮ੍ਰਿਤਕ ਨਾਬਾਲਗ ਲੜਕੀ ਦੀ ਪਛਾਣ ਚਾਂਦਨੀ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਚਾਂਦਨੀ ਦੀ ਮਾਂ ਨੇ ਦੱਸਿਆ ਕਿ ਚਾਂਦਨੀ ਨੇ 3 ਮਹੀਨਿਆਂ ਤੋਂ ਇੱਕ ਕੁੱਤਾ ਰੱਖਿਆ ਸੀ ਅਤੇ ਉਹ ਹਰ ਸਮੇਂ ਇਸ ਨਾਲ ਖੇਡਦੀ ਰਹਿੰਦੀ ਸੀ, ਪਰ 2 ਦਿਨ ਪਹਿਲਾਂ ਉਸ ਦੇ ਕੁੱਤੇ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਹੋ ਗਈ ਸੀ। ਉਹ ਡਿਪ੍ਰੈਸ਼ਨ ‘ਚ ਸੀ, ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਅਤੇ ਚੁੱਪ ਰਹਿਣ ਲੱਗ ਗਈ ਸੀ। ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਇੱਕ ਹੋਰ ਕੁੱਤਾ ਲਿਆਓ ਨਹੀਂ ਤਾਂ ਮੈਂ ਮਰ ਜਾਵਾਂਗੀ।

ਗ਼ਰੀਬੀ ਵਿੱਚ ਬੜੀ ਮੁਸ਼ਕਲ ਨਾਲ ਕੀਤਾ ਸੀ ਪਾਲਣ-ਪੋਸ਼ਣ

ਦਰਅਸਲ ਕੱਲ੍ਹ ਸ਼ਾਮ ਜਦੋਂ ਚਾਂਦਨੀ ਦੀ ਮਾਂ ਕਿਸੇ ਕੰਮ ਲਈ ਬਾਜ਼ਾਰ ਗਈ ਤਾਂ ਉਸ ਨੇ ਪਿੱਛੇ ਤੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਂ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਪਾਲਣ-ਪੋਸ਼ਣ ਗ਼ਰੀਬੀ ਵਿੱਚ ਬੜੀ ਮੁਸ਼ਕਲ ਨਾਲ ਕੀਤਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਅਜਿਹਾ ਕਦਮ ਚੁੱਕੇਗੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here