Extra protein Diet ਤੋਂ ਬਾਅਦ ਹੁਣ ਜੇਲ੍ਹ ‘ਚ ਬੰਦ ਪਹਿਲਵਾਨ ਸੁਸ਼ੀਲ ਕੁਮਾਰ ਨੇ ਰੱਖੀ ਇਹ ਡਿਮਾਂਡ

0
139

ਨਵੀਂ ਦਿੱਲੀ : ਐਕਸਟਰਾ ਪ੍ਰੋਟੀਨ ਵਾਲੀ ਡਾਇਟ ਤੋਂ ਬਾਅਦ ਹੁਣ ਤਿਹਾੜ ਜ਼ੇਲ੍ਹ ‘ਚ ਬੰਦ ਪਹਿਲਵਾਨ ਸੁਸ਼ੀਲ ਕੁਮਾਰ ਨੇ ਆਪਣੇ ਸੈਲ ‘ਚ ਟੀਵੀ ਦੀ ਮੰਗ ਕੀਤੀ ਹੈ। ਸੁਸ਼ੀਲ ਕੁਮਾਰ ਨੇ ਤਿਹਾੜ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਆਪਣੀ ਸੈੱਲ ‘ਚ ਇਸ ਲਈ TV ਚਾਹੁੰਦਾ ਹੈ ਤਾਂ ਜੋ ਦੇਸ਼ ਦੁਨੀਆ ‘ਚ ਕੀ ਚੱਲ ਰਿਹਾ ਹੈ। ਉਹ ਸਭ TV ‘ਤੇ ਦੇਖ ਸਕਣ। ਖਾਸ ਕਰ ਕੇ ਕੁਸ਼ਤੀ ਬਾਰੇ ਇਸ ਲਈ ਉਸ ਨੇ ਪਰਸੋਂ ਚਿੱਠੀ ਲਿਖ ਕੇ ਤਿਹਾੜ ਪ੍ਰਸ਼ਾਸਨ ਤੋਂ ਟੀਵੀ ਦੇਣ ਦੀ ਗੁਹਾਰ ਲਾਈ ਹੈ।

ਸੁਸ਼ੀਲ ਕੁਮਾਰ ਤਿਹਾੜ ਦੇ ਜੇਲ੍ਹ ਨੰਬਰ 2 ਦੇ ਇਕ ਹਾਈ ਸੁਰੱਖਿਆ ਸੈੱਲ ‘ਚ ਬੰਦ ਹੈ। ਹਾਲਾਂਕਿ ਉਸ ਨੂੰ ਹਾਲੇ ਜੇਲ੍ਹ ਦੇ ਅੰਦਰ ਜੇਲ੍ਹ ਮੈਨਿਊਲ ਦੇ ਹਿਸਾਬ ਨਾਸ ਅਖਬਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ TV ਦੀ ਡਿਮਾਂਡ ‘ਤੇ ਹਾਲੇ ਤਿਹਾੜ ਪ੍ਰਸ਼ਾਸਨ ਨੇ ਕੋਈ ਫੈਸਲਾ ਨਹੀਂ ਲਿਆ ਹੈ। ਇਸ ਤੋਂ ਪਹਿਲਾਂ ਵੀ ਸੁਸ਼ੀਲ ਨੇ ਜੇਲ੍ਹ ਪ੍ਰਸ਼ਾਸਨ ਤੋਂ ਹਾਈ ਪ੍ਰੋਟੀਨ ਦੀ ਡਿਮਾਂਡ ਕੀਤੀ ਸੀ ਜਿਸ ਨੂੰ ਕੋਰਟ ਤੇ ਜੇਲ੍ਹ ਪ੍ਰਸ਼ਾਸਨ ਨੇ ਠੁਕਰਾ ਦਿੱਤਾ ਸੀ।

LEAVE A REPLY

Please enter your comment!
Please enter your name here