ਕੇਂਦਰ ਸਰਕਾਰ ਨੇ ਕਈ ਸ਼ੋਸਲ ਐਪਸ ‘ਤੇ ਸਖਤ ਐਕਸ਼ਨ ਲਿਆ ਹੈ। ਸਿਨੇਮਾ ਤੋਂ ਜ਼ਿਆਦਾ ਲੋਕ ਓਟੀਟੀ ਦੇਖਣਾ ਪਸੰਦ ਕਰ ਰਹੇ ਹਨ। ਇਥੇ ਹਰ ਤਰ੍ਹਾਂ ਦਾ ਕੰਟੈਂਟ ਯੂਜ਼ਰਸ ਲਈ ਮੌਜੂਦ ਹੈ ਪਰ ਇਸ ਪਲੇਟਫਾਰਮ ਨੂੰ ਲੈ ਕੇ ਲਗਾਤਾਰ ਇਕ ਸ਼ਿਕਾਇਤ ਸਾਹਮਣੇ ਆ ਰਹੀ ਹੈ। ਕੁਝ ਲੋਕ ਇਸ ਗੱਲ ਦੇ ਖਿਲਾਫ ਹਨ ਕਿ ਓਟੀਟੀ ਪਲੇਟਫਾਰਮਸ ਇਤਰਾਜ਼ਯੋਗ ਕੰਟੈਂਟ ਨੂੰ ਬੜ੍ਹਾਵਾ ਦੇ ਰਹੇ ਹਨ। ਹੁਣ ਇਸ ਸਮੱਸਿਆ ਦਾ ਹੱਲ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕੱਢ ਲਿਆ ਹੈ ਤੇ ਅਜਿਹਾ ਹੀ ਕੰਟੈਂਟ ਦੇਣ ਵਾਲੇ ਕੁਝ ਓਟੀਟੀ ਪਲੇਟਫਾਰਸਮ ਖਿਲਾਫ ਸਖਤ ਕਦਮ ਚੁੱਕ ਲਿਆ ਹੈ।
ਜਾਣਕਾਰੀ ਮੁਤਾਬਕ ਹੁਣ 18 ਓਟੀਟੀ ਪਲੇਟਫਾਰਮ ਨੂੰ ਬਲਾਕ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਚੇਤਾਵਨੀ ਦਿੱਤੀ ਗਈ ਸੀ। ਰਿਪੋਰਟ ਦੀ ਮੰਨੀਏ ਤਾਂ ਦੇਸ਼ ਭਰ ਵਿਚ ਓਟੀਟੀ ਪਲੇਟਫਾਰਮ ਦੀਆਂ 19 ਵੈੱਬਸਾਈਟਸ, 10 ਐਪ ਤੇ 57 ਸੋਸ਼ਲ ਮੀਡੀਆ ਹੈਂਡਲਸ ਨੂੰ ਬਲਾਕ ਕੀਤਾ ਜਾ ਚੁੱਕਾ ਹੈ।
ਇਹ ਫੈਸਲਾ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ/ਵਿਭਾਗਾਂ ਅਤੇ ਮੀਡੀਆ, ਮਨੋਰੰਜਨ, ਔਰਤਾਂ ਦੇ ਅਧਿਕਾਰਾਂ ਅਤੇ ਬਾਲ ਅਧਿਕਾਰਾਂ ਦੇ ਖੇਤਰ ਦੇ ਮਾਹਿਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਚਨਾ ਤਕਨਾਲੋਜੀ ਐਕਟ, 2000 ਦੇ ਉਪਬੰਧਾਂ ਦੇ ਤਹਿਤ ਲਿਆ ਗਿਆ ਹੈ।