ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ‘ਚ ਅੱਜ ਬੀਜੇਪੀ ਨੇ ਬਾਜ਼ੀ ਮਾਰ ਲਈ ਹੈ। ਚੰਡੀਗੜ੍ਹ ਮੇਅਰ ਦੀ ਚੋਣ ਜਿੱਤਣ ਵਾਲੇ I.N.D.I.A. ਗਠਜੋੜ ਨੂੰ ਅੱਜ ਸੋਮਵਾਰ ਨੂੰ ਵੱਡਾ ਝਟਕਾ ਲੱਗਾ। ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਭਾਜਪਾ ਨੇ ਜਿੱਤ ਲਈ ਹੈ।
ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੇ ਜਿੱਤ ਲਈ ਹੈ। ਡਿਪਟੀ ਮੇਅਰ ਦੇ ਅਹੁਦੇ ’ਤੇ ਭਾਜਪਾ ਦੇ ਰਜਿੰਦਰ ਸ਼ਰਮਾ ਨੇ ਗਠਜੋੜ ਦੀ ਨਿਰਮਲਾ ਦੇਵੀ ਨੂੰ ਦੋ ਵੋਟਾਂ ਨਾਲ ਹਰਾਇਆ ਹੈ। ਭਾਜਪਾ ਨੂੰ 19 ਅਤੇ ਗਠਜੋੜ ਨੂੰ 17 ਵੋਟਾਂ ਮਿਲੀਆਂ।