ਚੰਡੀਗੜ੍ਹ ‘ਚ ਸਿਲੰਡਰ ਫੱਟਣ ਨਾਲ ਵਾਪਰਿਆ ਹਾਦਸਾ, 1 ਵਿਅਕਤੀ ਬੁਰੀ ਤਰ੍ਹਾਂ ਝੁਲਸਿਆ

0
71

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਸਥਿਤ ਰਾਮ ਦਰਬਾਰ ‘ਚ ਦੇਰ ਰਾਤ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟ ਗਿਆ। ਖਾਣਾ ਬਣਾ ਰਿਹਾ 35 ਸਾਲਾ ਅਮਰਜੀਤ ਸਿੰਘ ਸਿਲੰਡਰ ਫਟਣ ਕਾਰਨ ਜ਼ਖਮੀ ਹੋ ਗਿਆ। ਅੱਗ ਰਸੋਈ ਵਿੱਚ ਫੈਲ ਗਈ। ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ। ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ।  ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਫਿਲਹਾਲ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਸਿਲੰਡਰ ਫਟਦੇ ਹੀ ਇਸ ਦੀ ਤੇਜ਼ ਆਵਾਜ਼ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਲੋਕ ਘਰਾਂ ਤੋਂ ਬਾਹਰ ਆ ਕੇ ਇਸ ਨੂੰ ਦੇਖਣ ਲੱਗੇ। ਇਕ ਵਾਰ ਤਾਂ ਲੋਕ ਸਮਝ ਨਹੀਂ ਸਕੇ ਕਿ ਇਹ ਅਚਾਨਕ ਧਮਾਕੇ ਦੀ ਆਵਾਜ਼ ਕਿੱਥੋਂ ਆਈ। ਬਾਅਦ ਵਿੱਚ ਜਦੋਂ ਲੋਕਾਂ ਨੇ ਰਸੋਈ ਵਿੱਚ ਅੱਗ ਲੱਗੀ ਦੇਖੀ ਤਾਂ ਉਨ੍ਹਾਂ ਨੂੰ ਕੁਝ ਸਮਝ ਆਇਆ।

ਇਹ ਵੀ ਪੜ੍ਹੋ : ਰਾਜਪੁਰਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਵਿਅਕਤੀਆਂ ਦੀ ਹੋਈ ਮੌਤ

ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਰਸੋਈ ਵਿੱਚ ਖਾਣਾ ਬਣਾ ਰਿਹਾ ਸੀ। ਫਿਰ ਅਚਾਨਕ ਇਹ ਸਿਲੰਡਰ ਫਟ ਗਿਆ। ਇਸ ਦੇ ਧਮਾਕੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰ ਇਸ ਸਬੰਧੀ ਗੈਸ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕੰਪਨੀ ਦੇ ਕਰਮਚਾਰੀ ਅੱਜ ਮੌਕੇ ’ਤੇ ਆ ਕੇ ਕਾਰਨਾਂ ਦੀ ਜਾਂਚ ਕਰਨਗੇ। ਇਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਸਿਲੰਡਰ ਫਟਣ ਦਾ ਕਾਰਨ ਕੀ ਸੀ।

LEAVE A REPLY

Please enter your comment!
Please enter your name here