ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਮੁਤਾਬਕ ਗਡਕਰੀ ਨੂੰ 3 ਵਾਰ ਧਮਕੀ ਭਰਿਆ ਫੋਨ ਆ ਚੁੱਕਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
ਧਮਕੀ ਭਰਿਆ ਫੋਨ ਨਾਗਪੁਰ ਸਥਿਤ ਜਨਸੰਪਰਕ ਦਫਤਰ ਵਿਚ ਆਇਆ ਹੈ। ਇਸ ਦੇ ਬਾਅਦ ਸਿੱਧੇ ਪੁਲਿਸ ਦਫਤਰ ਨੂੰ ਸੂਚਨਾ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਤਿਨ ਗਡਕਰੀ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਨਾ ਦੇਣ ਦੀ ਸੂਰਤ ਵਿਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇ ਬਾਅਦ ਨਾਗਪੁਰ ਪੁਲਿਸ ਨੇ ਨਿਤਿਨ ਗਡਕਰੀ ਦੇ ਦਫਤਰ ਤੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਰ ਜਗ੍ਹਾ ਵਾਧੂ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : MP ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਮਗਰੋਂ 24 ਘੰਟਿਆਂ ਲਈ ਰੋਕੀ ਗਈ ‘ਭਾਰਤ ਜੋੜੋ…
ਗਡਕਰੀ ਦੇ ਘਰ ਤੇ ਦਫਤਰ ਦੇ ਆਸ-ਪਾਸ ਹਰ ਮੂਵਮੈਂਟ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਗਡਕਰੀ ਦੇ ਨਾਗਪੁਰ ਦਫਤਰ ‘ਚ 11.25, 11.32 ਅਤੇ 12.32 ‘ਤੇ ਤਿੰਨ ਧਮਕੀ ਕਾਲਾਂ ਆਈਆਂ।
ਨਾਗਪੁਰ ਦੇ ਡੀਸੀਪੀ ਰਾਹੁਲ ਮਦਨੇ ਨੇ ਕਿਹਾ ਕਿ ਨਿਤਿਨ ਗਡਕਰੀ ਨੂੰ ਤਿੰਨ ਧਮਕੀ ਭਰੇ ਫੋਨ ਆਏ ਸਨ। ਵੇਰਵੇ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਸਾਡੀ ਅਪਰਾਧ ਸ਼ਾਖਾ ਸੀਡੀਆਰ ‘ਤੇ ਕੰਮ ਕਰੇਗੀ। ਇੱਕ ਵਿਸ਼ਲੇਸ਼ਣ ਜਾਰੀ ਹੈ। ਮੌਜੂਦਾ ਸੁਰੱਖਿਆ ਵਧਾ ਦਿੱਤੀ ਗਈ ਹੈ। ਮੰਤਰੀ ਗਡਕਰੀ ਦੇ ਪ੍ਰੋਗਰਾਮ ਵਾਲੀ ਥਾਂ ‘ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।