ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸ਼ਨੀਵਾਰ 24 ਦਸੰਬਰ ਨੂੰ ਸੀਰੀਅਲ ਦੇ ਸੈੱਟ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਸ਼ੀਜਾਨ ‘ਤੇ ਗੰਭੀਰ ਦੋਸ਼ ਲਗਾਏ। ਵਨੀਤਾ ਨੇ ਦੱਸਿਆ ਕਿ ਜਦੋਂ ਤੁਨੀਸ਼ਾ ਨੇ ਸ਼ੀਜਾਨ ਨੂੰ ਸੀਕ੍ਰੇਟ ਗਰਲਫ੍ਰੈਂਡ ਬਾਰੇ ਸਵਾਲ ਕੀਤਾ ਤਾਂ ਉਸ ਨੇ ਸੈੱਟ ‘ਤੇ ਹੀ ਤੁਨੀਸ਼ਾ ਨੂੰ ਥੱਪੜ ਮਾਰ ਦਿੱਤਾ।
ਉਸ ਨੇ ਕਿਹਾ, “ਸ਼ੀਜਾਨ ਤੁਨੀਸ਼ਾ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਦਾ ਸੀ। ਸ਼ੀਜਾਨ ਦੀ ਭੈਣ ਫਲਕਨਾਜ਼ ਤੁਨੀਸ਼ਾ ਨੂੰ ਦਰਗਾਹ ‘ਤੇ ਲੈ ਜਾਂਦੀ ਸੀ। ਸ਼ੀਜਾਨ ਤੁਨੀਸ਼ਾ ਤੋਂ ਮਹਿੰਗੇ ਤੋਹਫ਼ੇ ਮੰਗਦਾ ਸੀ।”
ਤੁਨੀਸ਼ਾ ਦੀ ਮਾਂ ਨੇ ਸ਼ੀਜਾਨ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ।
1. ਤੁਨੀਸ਼ਾ ਨੇ ਕਿਹਾ ਸੀ- ਸ਼ੀਜਾਨ ਨੇ ਉਸ ਦਾ ਇਸਤੇਮਾਲ ਕੀਤਾ।
2. ਸ਼ੀਜਾਨ ਨਾਲ ਬ੍ਰੇਕਅੱਪ ਤੋਂ ਬਾਅਦ ਤੁਨੀਸ਼ਾ ਕਾਫੀ ਪਰੇਸ਼ਾਨ ਰਹਿੰਦੀ ਸੀ।
3. ਸ਼ੀਜਾਨ ਨੇ ਸੀਰੀਅਲ ਦੇ ਸੈੱਟ ‘ਤੇ ਤੁਨੀਸ਼ਾ ਨੂੰ ਥੱਪੜ ਮਾਰਿਆ ਸੀ।
4. ਸ਼ੀਜਾਨ ਦੀ ਭੈਣ ਤੁਨੀਸ਼ਾ ਨੂੰ ਦਰਗਾਹ ‘ਤੇ ਲੈ ਕੇ ਜਾਂਦੀ ਸੀ।
5. ਸ਼ੀਜਾਨ ਉਸ ‘ਤੇ ਧਰਮ ਬਦਲਣ ਲਈ ਦਬਾਅ ਪਾਉਂਦਾ ਸੀ।
6. ਸ਼ੀਜਨ ਦੀ ਮਾਂ ਸਭ ਕੁਝ ਜਾਣਦੀ ਸੀ, ਫਿਰ ਵੀ ਉਸਨੇ ਕੁਝ ਨਹੀਂ ਕਿਹਾ।