ਹੁਸ਼ਿਆਰਪੁਰ ’ਚ ਡਿਊਟੀ ‘ਤੇ ਤਾਇਨਾਤ ਏਐਸਆਈ ਨੂੰ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਏਐਸਆਈ ਪੁਲਿਸ ਲਾਇਨ ਗੇਟ ਵਿਖੇ ਡਿਊਟੀ ਦੇ ਰਿਹਾ ਸੀ ਇਸ ਦੌਰਾਨ ਹੀ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ: CM ਮਾਨ ਪਤਨੀ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
ਮਾਮਲੇ ਸਬੰਧੀ ਜਾਂਚ ਅਧਿਕਾਰੀ ਨਾਨਕ ਸਿੰਘ ਨੇ ਦੱਸਿਆ ਕਿ ਪਰਨਮ ਸਿੰਘ ਜੋ ਕਿ ਪੁਲਿਸ ਲਾਈਨ ਵਿਖੇ ਡਿਊਟ ਨਿਭਾਅ ਰਿਹਾ ਸੀ। ਇਸ ਦੌਰਾਨ ਹੀਟਰ ਤੋਂ ਕਰੰਟ ਲੱਗਣ ਕਾਰਨ ਉਸਦੀ ਮੌਤ ਹੋ ਗਈ। ਫਿਲਹਾਲ ਮੌਕੇ ’ਤੇ ਪਹੁੰਚੀ ਥਾਣਾ ਪੁਲਿਸ ਦੀ ਟੀਮ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।