ਭਾਖੜਾ ਨਹਿਰ ‘ਚੋਂ ਮਿਲੀ ਬੰਬ ਵਰਗੀ ਵਸਤੂ, ਜਾਂਚ ‘ਚ ਜੁਟੀ ਪੁਲਿਸ

0
33

ਪਟਿਆਲਾ ਸ਼ਹਿਰ ‘ਚ ਨਾਭਾ ਰੋਡ ’ਤੇ ਪੁਲ ਦੇ ਕੋਲ ਭਾਖੜਾ ਨਹਿਰ ਵਿੱਚੋ ਗੋਤਾਖ਼ੋਰ ਦੇ ਹੱਥ ਇਕ ਬੰਬਨੁਮਾ ਵਸਤੂ ਲੱਗੀ ਹੈ। ਗੋਤਾਖ਼ੋਰ ਨੂੰ ਅਭਿਆਸ ਦੌਰਾਨ ਇਹ ਬੰਬਨੁਮਾ ਵਸਤੂ ਮਿਲੀ, ਜਿਸ ਨੂੰ ਉਨ੍ਹਾਂ ਨੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਬੰਬਨੁਮਾ ਵਸਤੂ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਡਾਇਵਰਜ਼ ਕਲੱਬ ਦੇ ਸ਼ੰਕਰ ਭਾਰਦਵਾਜ ਪ੍ਰਧਾਨ ਭੋਲੇ ਸੰਕਰ ਨੇ ਦੱਸਿਆ ਕਿ ਨਾਭਾ ਰੋਡ ਪਟਿਆਲਾ ਵਿਖੇ ਗੋਤਾਖੋਰ ਭਾਖੜਾ ਨਹਿਰ ਵਿਚ ਰੋਜਾਨਾ ਅਭਿਆਸ ਕਰਦੇ ਹਨ। ਅੱਜ ਵੀ ਗੋਤਾਖੋਰ ਅਭਿਆਸ ਕਰ ਰਹੇ ਸਨ, ਇਸੇ ਦੌਰਾਨ ਉਨ੍ਹਾਂ ਨੂੰ ਭਾਖੜਾ ਨਹਿਰ ‘ਚੋਂ ਇੱਕ ਬੰਬ ਨੁਮਾ ਵਸਤੂ ਮਿਲੀ, ਜਿਸ ਦਾ ਵਜ਼ਨ 20 ਤੋਂ 25 ਕਿਲੋ ਸੀ।

ਇਹ ਵੀ ਪੜ੍ਹੋ : ਸੰਘਣੀ ਧੁੰਦ ਦਾ ਕਹਿਰ, ਭਿਆਨਕ ਸੜਕ ਹਾਦਸੇ ‘ਚ ਕੰਪਿਊਟਰ ਅਧਿਆਪਕਾ ਦੀ ਮੌਤ

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਬੰਬਨੁਮਾ ਵਸਤੂ ਸਬੰਧੀ ਪੁਲਿਸ ਕੰਟਰੋਲ ਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਉਹ ਇਸ ਦੀ ਜਾਂਚ ਕਰ ਸਕਣ। ਉਨ੍ਹਾਂ ਦੱਸਿਆ ਫਿਲਹਾਲ ਤਾਂ ਇਕ ਹੀ ਬੰਬ ਨੁਮਾ ਵਸਤੂ ਮਿਲੀ ਹੈ। ਪਰ ਇਸ ਸਬੰਧੀ ਹੋਰ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here