ਉੱਤਰ ਪ੍ਰਦੇਸ਼ ‘ਚ ਇੱਕ 12 ਸਾਲਾ ਲੜਕੀ ਖੂਨ ਨਾਲ ਲੱਥਪੱਥ ਹੋਈ ਮਿਲੀ ਹੈ। ਜਾਣਕਾਰੀ ਅਨੁਸਾਰ ਕਨੌਜ ਜ਼ਿਲ੍ਹੇ ਦੇ ਤਿਰਵਾ ਇਲਾਕੇ ਵਿੱਚ ਆਪਣੇ ਘਰੋਂ ਇੱਕ ਲੜਕੀ ਗੋਲਕ ਖਰੀਦਣ ਲਈ ਬਾਹਰ ਜਾਂਦੀ ਹੈ ਤਾਂ ਗੋਲਕ ਖਰੀਦਣ ਲਈ ਗਈ 12 ਸਾਲਾ ਲੜਕੀ ਸਰਕਾਰੀ ਗੈਸਟ ਹਾਊਸ ਕੰਪਲੈਕਸ ਵਿੱਚ ਸ਼ੱਕੀ ਹਾਲਾਤਾਂ ਵਿੱਚ ਖੂਨ ਨਾਲ ਲੱਥਪੱਥ ਸਥਿਤੀ ‘ਚ ਮਿਲੀ।
ਤਿਰਵਾ ਥਾਣਾ ਖੇਤਰ ਦੇ ਪਿੰਡ ਦੀ ਰਹਿਣ ਵਾਲੀ ਲੜਕੀ ਐਤਵਾਰ ਨੂੰ ਗੋਲਕ ਖਰੀਦਣ ਲਈ ਘਰੋਂ ਨਿਕਲੀ ਸੀ ਪਰ ਘਰ ਵਾਪਸ ਨਹੀਂ ਆਈ। ਇਸ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਜਦੋਂ ਤਿਰਵਾ ਇਲਾਕੇ ‘ਚ ਸਥਿਤ ਸਰਕਾਰੀ ਗੈਸਟ ਹਾਊਸ ਦੇ ਗਾਰਡ ਨੇ ਬੱਚੀ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ।
ਮੌਕੇ ‘ਤੇ ਪਹੁੰਚੇ ਪੁਲਿਸ ਚੌਕੀ ਇੰਚਾਰਜ ਮਨੋਜ ਪਾਂਡੇ ਨੇ ਬੱਚੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਕਾਨਪੁਰ ਰੈਫਰ ਕਰ ਦਿੱਤਾ ਗਿਆ। ਸੀਸੀਟੀਟੀ ਕੈਮਰਿਆਂ ਤੋਂ ਪਤਾ ਲੱਗਿਆ ਹੈ ਕਿ ਬੱਚੀ ਨਾਲ ਕੋਈ ਨੌਜਵਾਨ ਗੱਲ ਕਰ ਰਿਹਾ ਹੈ ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਬੱਚੀ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤੇ ਰਿਪੋਰਟ ਆਉਣ ਬਾਅਦ ਉਸ ਨਾਲ ਬਲਾਤਕਾਰ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਹੋਵੇਗੀ।