CM ਭਗਵੰਤ ਮਾਨ ਨੇ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦੇ ਨਾਲ ਦਿੱਤਾ ਇਹ ਸੁਨੇਹਾ

0
127

ਦੇਸ਼ ਭਰ ‘ਚ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿ ਖਿਆ ਹੈ ਕਿ ਰੌਸ਼ਨੀ ਤੇ ਖੁਸ਼ੀਆਂ ਦੇ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਦੇਸ਼-ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ..

ਦੀਵਾਲੀ ਮੌਕੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਦੀਵਾਲੀ ਦਾ ਇਕੱਲਾ-ਇਕੱਲਾ ਦੀਵਾ ਸਭਨਾਂ ਦੇ ਘਰ ਤਰੱਕੀ ਤੇ ਤੰਦਰੁਸਤੀ ਦੀ ਰੌਸ਼ਨੀ ਲੈ ਕੇ ਆਵੇ.. ਆਓ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਦੀਵਾਲੀ ਮਨਾਈਏ।

ਦੀਵਾਲੀ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਜ ਬਹੁਤ ਸਾਰੇ ਲੋਕ ਦੀਵਾਲੀ ਨਾਲ ਸੰਬੰਧਤ ਸਮੱਗਰੀ ਜਿਵੇਂ ਕਿ ਦੀਵੇ ਆਦਿ ਬਣਾ ਕੇ ਵੇਚਦੇ ਹਨ ਤੇ ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਤੁਸੀਂ ਇਹ ਖਰੀਦੋਗੇ ਤਾਂ ਤੁਸੀਂ ਉਨ੍ਹਾਂ ਦੇ ਹੱਥਾਂ ਨਾਲ ਬਣਾਏ ਦੀਵੇ ਅਤੇ ਹੋਰ ਸਮਾਨ ਜ਼ਰੂਰ ਖਰੀਦਣਾ। ਉਨ੍ਹਾਂ ਨੇ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਵੀ ਕਿਹਾ ਹੈ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤਾਂ ਬਚਾਇਆ ਜਾ ਸਕੇ। ਇਸਦੇ ਨਾਲ ਹੀ ਉਨ੍ਹਾਂ ਨੇ ਸੇਫ ਦੀਵਾਲੀ ਕਹਿ ਕੇ ਬੱਚਿਆਂ ਲਈ ਸਾਵਧਾਨੀ ਵਰਤਣ ਦਾ ਸੁਨੇਹਾ ਵੀ ਦਿੱਤਾ ਹੈ ਤਾਂ ਜੋ ਕੋਈ ਵੀ ਬੱਚਾ ਪਟਾਕਿਆਂ ਨਾਲ ਆਪਣੀ ਅੱਖਾਂ ਦੀ ਰੋਸ਼ਨੀ ਨਾ ਗਵਾਵੇ।

LEAVE A REPLY

Please enter your comment!
Please enter your name here