ਦੇਸ਼ ਦੀ ਮੰਨੀ ਪ੍ਰਮੰਨੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ S-Presso ਦਾ CNG ਵਰਜ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ CNG ਵਰਜ਼ਨ ਨੂੰ 2 ਵੇਰੀਐਂਟਸ- LXi ਅਤੇ VXi ‘ਚ ਲਾਂਚ ਕੀਤਾ ਹੈ। ਜਿਸ ਦੀ ਕੀਮਤ ਕ੍ਰਮਵਾਰ 5.90 ਲੱਖ ਅਤੇ 6.10 ਲੱਖ ਰੁਪਏ ਹੈ।
S-Presso ਦੇ CNG ਵਰਜ਼ਨ ਦੇ ਇੰਜਣ ਵਿਕਲਪਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਮੌਜੂਦਾ 1.0-ਲੀਟਰ ਕੇ-ਸੀਰੀਜ਼ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ, ਜੋ 5300 rpm ‘ਤੇ 56.69 PS ਦੀ ਪਾਵਰ ਜਨਰੇਟ ਕਰਦਾ ਹੈ। ਟਰਾਂਸਮਿਸ਼ਨ ਲਈ ਇਸ ਦੇ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। CNG ਮੋਡ ‘ਚ ਇਹ ਇੰਜਣ 3400 rpm ‘ਤੇ 82.1 Nm ਦਾ ਟਾਰਕ ਜਨਰੇਟ ਕਰਨ ‘ਚ ਸਮਰੱਥ ਹੈ। S-Presso S-CNG 32.73 km/kg ਦੀ ਈਂਧਨ ਕੁਸ਼ਲਤਾ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ : ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ‘ਚੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ
ਮਾਈਲੇਜ ਦੇ ਮਾਮਲੇ ਵਿੱਚ, Vxi(O)/Vxi(O) AGS ਵੇਰੀਐਂਟ 25.30 kmpl ਦੀ ਮਾਈਲੇਜ ਦਿੰਦਾ ਹੈ। ਇਹੀ Vxi/Vxi MT ਵੇਰੀਐਂਟ 24.76 kmpl ਦੀ ਮਾਈਲੇਜ ਦੇਣ ਦੇ ਸਮਰੱਥ ਹੈ ਅਤੇ Std/Lxi MT ਵੇਰੀਐਂਟ 24.12 kmpl ਦੀ ਮਾਇਲੇਜ ਦੇਣ ਦੇ ਸਮਰੱਥ ਹੈ। ਪਰ CNG ਵੇਰੀਐਂਟ ਦੇ ਬਾਰੇ ‘ਚ ਕੰਪਨੀ ਦਾ ਦਾਅਵਾ ਹੈ ਕਿ ਇਹ 32.73 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਮਾਈਲੇਜ ਦੇਵੇਗੀ।
ਦਿੱਖ ਅਤੇ ਡਿਜ਼ਾਈਨ ਦੇ ਮਾਮਲੇ ਵਿੱਚ, ਇਸਦੇ ਟੇਲਗੇਟ ‘ਤੇ ਇੱਕ S-CNG ਬੈਜ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ‘ਚ ਕੋਈ ਹੋਰ ਕਾਸਮੈਟਿਕ ਅਪਡੇਟ ਨਹੀਂ ਕੀਤਾ ਗਿਆ ਹੈ। ਸੁਰੱਖਿਆ ਦੇ ਲਿਹਾਜ਼ ਨਾਲ, S Preso CNG ਵਿੱਚ ਦੋਹਰੇ ਏਅਰਬੈਗ, EBD ਦੇ ਨਾਲ ABS, ਰੀਅਰ ਪਾਰਕਿੰਗ ਸੈਂਸਰ ਅਤੇ ਸੀਟ ਬੈਲਟ ਰੀਮਾਈਂਡਰ ਸ਼ਾਮਲ ਹਨ।