ਮਨੀ ਲਾਂਡਰਿੰਗ ਮਾਮਲੇ ’ਚ ਅਦਾਕਾਰਾ ਨੋਰਾ ਫਤੇਹੀ ਦੇ ਜੀਜੇ ਦਾ ਨਾਂ ਵੀ ਆਇਆ ਸਾਹਮਣੇ

0
106

ਮਨੀ ਲਾਂਡਰਿੰਗ ਮਾਮਲੇ ’ਚ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਸੰਮਨ ਜਾਰੀ ਕੀਤਾ ਸੀ। ਅਦਾਕਾਰਾ ਦੀ ਜੈਕਲੀਨ ਫਰਨਾਂਡੀਜ਼ ਦੀ ਤਰ੍ਹਾਂ ਪਿੰਕੀ ਇਰਾਨੀ ਦੇ ਸਾਹਮਣੇ ਬੈਠ ਕੇ ਵੀ ਪੁੱਛਗਿੱਛ ਕੀਤੀ ਗਈ। ਇਹ ਮਾਮਲਾ ਸੁਕੇਸ਼ ਚੰਦਰਸ਼ੇਖਰ ਦੁਆਰਾ 200 ਕਰੋੜ ਰੁਪਏ ਦੀ ਫਿਰੌਤੀ ਅਤੇ ਧੋਖਾਧੜੀ ਨਾਲ ਸਬੰਧਤ ਹੈ, ਕਰੋੜਪਤੀ ਠੱਗ ਸੁਕੇਸ਼ ਚੰਦਰਸ਼ੇਖਰ ਇਸ ਸਮੇਂ ਜੇਲ੍ਹ ਵਿੱਚ ਹੈ।

EOW ਨੇ ਨੋਰਾ ਫਤੇਹੀ ਤੋਂ ਵੀਰਵਾਰ ਨੂੰ 6 ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਦੇ ਨਾਲ ਹੀ ਇਸ ਮਾਮਲੇ ’ਚ ਨੋਰਾ ਦੇ ਜੀਜੇ ਦਾ ਨਾਂ ਵੀ ਸਾਹਮਣੇ ਆਇਆ ਹੈ। ਅਜਿਹੇ ’ਚ ਨੋਰਾ ਦੇ ਜੀਜੇ ਮਹਿਬੂਬ ਉਰਫ਼ ਬੌਬੀ ਖ਼ਾਨ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ, ਜਿਸ ’ਚ ਪਤਾ ਲੱਗਾ ਹੈ ਕਿ ਬੌਬੀ ਖ਼ਾਨ ਨੂੰ ਸੁਕੇਸ਼ ਤੋਂ 65 ਲੱਖ ਦੀ BMW ਤੋਹਫ਼ੇ ’ਚ ਮਿਲੀ ਸੀ।

ਇਹ ਵੀ ਪੜ੍ਹੋ: ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲਾ: ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ: CM ਅਰਵਿੰਦ…

ਮੀਡੀਆ ਰਿਪੋਰਟਾਂ ਅਨੁਸਾਰ ਨੋਰਾ ਫਤੇਹੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਉਹ ਸੁਕੇਸ਼ ਚੰਦਰਸ਼ੇਖਰ ਦੀ ਪਤਨੀ ਲੀਨਾ ਮਾਰੀਆ ਦੇ ਚੈਰਿਟੀ ਈਵੈਂਟ ’ਚ ਗਈ ਸੀ, ਜਿਸ ਤੋਂ ਬਾਅਦ ਸੁਕੇਸ਼ ਨੇ ਨੋਰਾ ਫਤੇਹੀ ਨੂੰ ਬੀਐੱਮਡਬਲਿਊ ਕਾਰ ਦੇਣ ਦੀ ਗੱਲ ਕੀਤੀ।ਉਸ ਕੋਲ ਪਹਿਲਾਂ ਤੋਂ ਹੀ ਕਾਰ ਸੀ ਅਤੇ ਇਸ ਲਈ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਪਰ ਹੁਣ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਕੇਸ਼ ਨੇ ਨੋਰਾ ਫਤੇਹੀ ਦੇ ਜੀਜਾ ਬੌਬੀ ਨੂੰ ਕਰੀਬ 65 ਲੱਖ ਰੁਪਏ ਦੀ BMW ਕਾਰ ਗਿਫ਼ਟ ਕੀਤੀ ਸੀ।

ਜਦੋਂ ਸੁਕੇਸ਼ ਚੰਦਰਸ਼ੇਖਰ ਨੇ ਨੋਰਾ ਫਤੇਹੀ ਨੂੰ BMW ਦੇਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ਕੋਲ ਸ਼ੇਖਰ ਨਾਮ ਦਾ ਵਿਅਕਤੀ ਸੌਦਾ ਕਰਨ ਲਈ ਪਹੁੰਚਿਆ ਸੀ, ਜਿਸ ਨੂੰ ਨੋਰਾ ਨੇ ਆਪਣੇ ਜੀਜਾ ਬੌਬੀ ਦਾ ਨੰਬਰ ਦਿੱਤਾ ਅਤੇ ਕਿਹਾ ਕਿ ਉਸ ਨੂੰ BMW ਦੀ ਲੋੜ ਨਹੀਂ ਹੈ, ਇਸ ਲਈ ਬੌਬੀ ਨੂੰ ਕਾਰ ਦੀ ਪੇਸ਼ਕਸ਼ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਇਹ ਕਾਰ ਬੌਬੀ ਦੇ ਨਾਂ ’ਤੇ ਰਜਿਸਟਰਡ ਹੋਈ ਹੈ।

ਪੁੱਛਗਿੱਛ ਦੌਰਾਨ ਨੋਰਾ ਫਤੇਹੀ ਦਾ ਕਹਿਣਾ ਹੈ ਕਿ ਉਹ ਪਿੰਕੀ ਇਰਾਨੀ ਜਾਂ ਸੁਕੇਸ਼ ਚੰਦਰਸ਼ੇਖਰ ਨੂੰ ਕਦੇ ਨਹੀਂ ਮਿਲੀ। ਇਸ ਤੋਂ ਪਹਿਲਾਂ ਉਸ ਨੇ ਇਹ ਵੀ ਦੱਸਿਆ ਸੀ ਕਿ ਉਸ ਨੂੰ ਸੁਕੇਸ਼ ਦੇ ਅਪਰਾਧਿਕ ਰੁਝਾਨ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਨੋਰਾ ਨੂੰ ਸ਼ੱਕ ਹੋਇਆ ਕਿ ਕੁਝ ਗਲਤ ਹੈ, ਤਾਂ ਉਸਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਦੂਰ ਕਰ ਲਿਆ। EOW ਦੀ ਇਹ ਨੋਰਾ ਤੋਂ ਪੰਜਵੀਂ ਪੁੱਛਗਿੱਛ ਸੀ। EOW ਟੀਮ ਚਾਰ ਹੋਰ ਅਦਾਕਾਰਾਂ- ਨਿਕਿਤਾ ਤੰਬੋਲੀ, ਚਾਹਤ ਖੰਨਾ, ਸੋਫੀਆ ਸਿੰਘ ਅਤੇ ਆਰੂਸ਼ਾ ਪਾਟਿਲ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ।

LEAVE A REPLY

Please enter your comment!
Please enter your name here