ਸਪੇਨ ਦੇ ਵੇਲੇਂਸ਼ੀਆ ਵਿਚ 11 ਤੋਂ 17 ਦਸੰਬਰ ਤਕ ਹੋਣ ਵਾਲੇ ਐੱਫਆਈਐੱਚ ਨੇਸ਼ਨਜ਼ ਕੱਪ ਵਿਚ ਕੈਨੇਡਾ ਖ਼ਿਲਾਫ਼ ਭਾਰਤੀ ਮਹਿਲਾ ਹਾਕੀ ਟੀਮ ਆਪਣੀ ਮੁਹਿੰਮ ਸ਼ੁਰੂ ਕਰੇਗੀ। ਭਾਰਤ ਨੂੰ ਪੂਲ-ਡੀ ਵਿਚ ਕੈਨੇਡਾ, ਜਾਪਾਨ, ਦੱਖਣੀ ਅਫਰੀਕਾ ਦੇ ਨਾਲ ਸ਼ਾਮਲ ਕੀਤਾ ਗਿਆ ਹੈ। ਇਹ ਟੂਰਨਾਮੈਂਟ ਐੱਫਆਈਐੱਚ ਪ੍ਰਰੋ ਲੀਗ ਦੇ ਅਗਲੇ ਸੈਸ਼ਨ ਦਾ ਕੁਆਲੀਫਾਇਰ ਹੈ। ਪੂਲ-ਏ ਵਿਚ ਕੋਰੀਆ, ਇਟਲੀ, ਸਪੇਨ ਤੇ ਆਇਰਲੈਂਡ ਹਨ।
ਇਹ ਵੀ ਪੜ੍ਹੋ: ਭਾਰਤੀ ਬੈਡਮਿੰਟਨ ਸੰਘ ਨੇ ਮੈਡਲ ਜੇਤੂਆਂ ਲਈ ਨਕਦ ਪੁਰਸਕਾਰ ਦਾ ਕੀਤਾ ਐਲਾਨ, PV Sindhu…
ਜਾਣਕਾਰੀ ਅਨੁਸਾਰ ਕੈਨੇਡਾ ਤੋਂ ਬਾਅਦ ਭਾਰਤ ਦਾ ਸਾਹਮਣਾ 12 ਦਸੰਬਰ ਨੂੰ ਜਾਪਾਨ ਨਾਲ ਹੋਵੇਗਾ ਜਦਕਿ 14 ਦਸੰਬਰ ਨੂੰ ਉਸ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਖੇਡਣਾ ਹੈ। ਹਰ ਪੂਲ ਵਿਚੋਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ ਜੋ 16 ਦਸੰਬਰ ਤੋਂ ਖੇਡਿਆ ਜਾਵੇਗਾ। ਫਾਈਨਲ 17 ਦਸੰਬਰ ਨੂੰ ਹੋਵੇਗਾ।