ਦਿੱਲੀ ਮਾਡਲ ਦੀ ਤਰੀਫ ਕਰਦਾ New York Times ਦਾ ਫਰੰਟ ਪੇਜ ਬਿਲਕੁਲ ਸਹੀ ਹੈ, ਸੁਖਪਾਲ ਖਹਿਰਾ ਨੇ ਸਾਂਝੀ ਕੀਤੀ ਗਲਤ ਜਾਣਕਾਰੀ

0
3374

ਭੁਲੱਥ ਤੋਂ MLA ਸੁਖਪਾਲ ਖਹਿਰਾ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ‘ਤੇ ਇੱਕ ਵੱਡਾ ਇਲਜ਼ਾਮ ਲਾਇਆ ਗਿਆ। ਸੁਖਪਾਲ ਖਹਿਰਾ ਨੇ 19 ਅਗਸਤ ਨੂੰ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਮਾਡਲ ਦੀਆਂ ਤਰੀਫਾਂ ਕਰਦਾ New York Times ਦਾ ਇੱਕ ਫਰਜ਼ੀ ਮੁੱਖ ਪੰਨਾ ਸਾਂਝਾ ਕੀਤਾ ਗਿਆ ਹੈ।

ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਗਈ ਤਾਂ ਪਾਇਆ ਕਿ ਸੁਖਪਾਲ ਖਹਿਰਾ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਗਲਤ ਹੈ। New York Times ਨੇ ਦਿੱਲੀ ਮਾਡਲ ਦੀਆਂ ਤਰੀਫਾਂ ਵਾਲਾ ਮੁੱਖ ਪੰਨਾ ਪ੍ਰਕਾਸ਼ਿਤ ਕੀਤਾ ਸੀ ਅਤੇ ਅਜਿਹੇ ਵਾਇਰਲ ਦਾਅਵਿਆਂ ਨੂੰ ਲੈ ਕੇ New York Times ਦੇ ਸੰਪਾਦਕ ਵੱਲੋਂ ਵੀ ਸਪਸ਼ਟੀਕਰਨ ਦਿੱਤਾ ਗਿਆ ਹੈ।

ਦੱਸ ਦਈਏ ਕਿ ਸੁਖਪਾਲ ਖਹਿਰਾ ਵੱਲੋਂ ਆਪਣੇ ਟਵੀਟ ਸਾਂਝੇ ਕਰਨ ਦੇ ਕੁਝ ਦੇਰ ਬਾਅਦ ਸਪਸ਼ਟੀਕਰਨ ਟਵੀਟ ਵੀ ਸਾਂਝਾ ਕੀਤਾ ਗਿਆ ਸੀ। ਟਵੀਟ ਵਿਚ ਉਨ੍ਹਾਂ ਨੇ ਇਸ ਮੁੱਖ ਪੰਨੇ ਨੂੰ Paid ਦੱਸਿਆ ਸੀ।

ਸੁਖਪਾਲ ਖਹਿਰਾ ਨੇ ਅੱਜ 19 ਅਗਸਤ 2022 ਨੂੰ ਟਵੀਟ ਕਰਦਿਆਂ ਲਿਖਿਆ, “ਮੈਂ ਇਹ ਦੇਖ ਕੇ ਹੈਰਾਨ ਹਾਂ ਕਿ @ArvindKejriwal ਅਤੇ ਉਸ ਦੀ ਮੀਡੀਆ ਟੀਮ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿਚਕਾਰ ਆਪਣੇ Dy Cm @msisodia ਲਈ ਬਚਾਅ ਦੀ ਪੇਸ਼ਕਸ਼ ਕਰਨ ਲਈ ਕਿਸ ਪੱਧਰ ‘ਤੇ ਝੁਕ ਸਕਦੀ ਹੈ! ਹੇਠਾਂ 18 ਅਗਸਤ ਦੇ ਨਿਊਯਾਰਕ ਟਾਈਮਜ਼ ਦੇ ਪਹਿਲੇ ਪੰਨੇ ਦੀ ਅਸਲ ਤਸਵੀਰ ਅਤੇ ਅਰਵਿੰਦ ਕੇਜਰੀਵਾਲ ਦੀ ਟੀਮ ਵੱਲੋਂ ਫੋਟੋਸ਼ੋਪ ਕੀਤੇ ਗਏ ਪੰਨੇ ਦੀ ਤਸਵੀਰ!”

ਸਭ ਤੋਂ ਪਹਿਲਾਂ New York Times ਦੀ ਵੈੱਬਸਾਈਟ ਦਾ ਰੁਖ ਕੀਤਾ ਗਿਆ। ਅਸੀਂ ਵੈੱਬਸਾਈਟ ‘ਤੇ 18 ਅਗਸਤ 2022 ਦੇ Epaper ਦੀ ਭਾਲ ਸ਼ੁਰੂ ਕੀਤੀ। ਅਸੀਂ ਆਪਣੀ ਤਫਤੀਸ਼ ਦੌਰਾਨ ਪਾਇਆ ਕਿ New York Times ਦਾ ਆਰਟੀਕਲ ਫਰਜ਼ੀ ਨਹੀਂ ਹੈ।

ਜਿਹੜੇ ਮੁੱਖ ਪੰਨੇ ਨੂੰ ਸੁਖਪਾਲ ਖਹਿਰਾ ਫਰਜ਼ੀ ਦੱਸ ਰਹੇ ਹਨ ਉਹ ਅਸਲ ਵਿਚ ਅੰਤਰਰਾਸ਼ਟਰੀ ਐਡੀਸ਼ਨ ਦਾ ਮੁੱਖ ਪੰਨਾ ਹੈ ਅਤੇ ਬਿਲਕੁਲ ਅਸਲੀ ਹੈ। ਆਗੂ ਨੇ ਜਿਹੜੇ ਮੁੱਖ ਪੰਨੇ ਨੂੰ ਅਸਲੀ ਦੱਸਿਆ ਉਹ ਅਸਲ ਵਿਚ ਅਖਬਾਰ ਦੇ New York ਐਡੀਸ਼ਨ ਦਾ ਮੁੱਖ ਪੰਨਾ ਹੈ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸ਼ੇਅਰ ਕੀਤਾ ਗਿਆ ਮੁੱਖ ਪੰਨਾ ਅਖਬਾਰ ਦੇ ਅੰਤਰਰਾਸ਼ਟਰੀ ਐਡੀਸ਼ਨ ਦਾ ਮੁੱਖ ਪੰਨਾ ਹੈ।

ਦੱਸ ਦਈਏ ਕਿ New York Times ਆਪਣੇ ਅਖਬਾਰ ਦੇ ਤਿੰਨ ਐਡੀਸ਼ਨ ਪ੍ਰਕਾਸ਼ਿਤ ਕਰਦਾ ਹੈ। ਇੱਕ New York Edition, ਦੂਜਾ National Edition ਅਤੇ ਤੀਜਾ International Editional. ਦੱਸ ਦਈਏ ਕਿ 18 ਅਗਸਤ ਦਾ New York ਅਤੇ National Edition ਦਾ ਮੁੱਖ ਪੰਨਾ ਸਮਾਨ ਹੈ ਅਤੇ ਅੰਤਰਰਾਸ਼ਟਰੀ ਐਡੀਸ਼ਨ ਦਾ ਮੁੱਖ ਪੰਨਾ ਦਿੱਲੀ ਮਾਡਲ ਦੀ ਸਫਲਤਾ ਨੂੰ ਪੇਸ਼ ਕਰ ਰਿਹਾ ਹੈ।

ਦੱਸ ਦਈਏ ਕਿ ਸੁਖਪਾਲ ਖਹਿਰਾ ਨੇ ਬਾਅਦ ਵਿਚ ਇਸਨੂੰ ਲੈ ਕੇ ਸਫਾਈ ਵੀ ਦਿੱਤੀ ਪਰ ਉਸਦੇ ਵਿਚ ਵੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਲੈ ਕੇ ਤੰਜ ਸਾਫ ਵੇਖੇ ਜਾ ਸਕਦੇ ਹਨ ਅਤੇ ਖਹਿਰਾ ਨੇ ਇਸ ਖਬਰ ਨੂੰ ਇੱਕ Paid News ਦੱਸਿਆ।

 

LEAVE A REPLY

Please enter your comment!
Please enter your name here