ਕਾਮੇਡੀਅਨ ਕਪਿਲ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਹਾਲਾਂਕਿ ਕਾਮੇਡੀ ਸਟਾਰ ਕਪਿਲ ਸੀਐਮ ਦੇ ਵਿਆਹ ਵਿੱਚ ਨਹੀਂ ਦੇਖੇ ਗਏ। ਪਰ ਕਾਮੇਡੀ ਸਟਾਰ ਨੇ ਆਪਣੇ ਦੋਸਤ ਨੂੰ ਖਾਸ ਤਰੀਕੇ ਨਾਲ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਕਪਿਲ ਸ਼ਰਮਾ ਨੇ ਸ਼ੋਸ਼ਲ ਅਕਾਊਂਟ ਟਵਿੱਟਰ ਤੇ ਟਵੀਟ ਕਰ ਸੀਐਮ ਮਾਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰ ਲਿਖਿਆ- ਵੱਡੇ ਭਰਾ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ@ਭਗਵੰਤ ਮਾਨ ਜੀ ਅਤੇ ਗੁਰਪ੍ਰੀਤ ਕੌਰ @DrGurpreetKaur_ ਉਹਨਾਂ ਨੂੰ ਪਰਮਾਤਮਾ ਹਮੇਸ਼ਾ ਖੁਸ਼ ਰੱਖੇ
ਕਾਬਿਲੇਗੌਰ ਹੈ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਕਈ ਸਿਆਸਤਦਾਨਾਂ ਨੇ ਵੀ ਵਿਆਹ ਦੀ ਵਧਾਈ ਦਿੱਤੀ। ਹਾਲਾਂਕਿ ਉਨ੍ਹਾਂ ਦੇ ਵਿਆਹ ਵਿੱਚ ਗਿਣੇ-ਚੁਣੇ ਹੀ ਲੋਕ ਸ਼ਾਮਲ ਹੋਏ ਸਨ। ਜਿਸ ਵਿੱਚ ਸਭ ਤੋਂ ਅੱਗੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਨ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਵਿਆਹ ਦਾ ਹਿੱਸਾ ਬਣੇ। ਇਸ ਸ਼ੁਭ ਮੌਕੇ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਪਿਤਾ ਦੀਆਂ ਰਸਮਾਂ ਅਦਾ ਕੀਤੀਆਂ ਅਤੇ ਨਵ ਵਿਆਹੀ ਜੋੜੀ ਨੂੰ ਸੁਖੀ ਜੀਵਨ ਲਈ ਆਸ਼ੀਰਵਾਦ ਦਿੱਤਾ।
ਇਸ ਵਿਆਹ ਵਿੱਚ ਭਲੇ ਹੀ ਘੱਟ ਲੋਕ ਸ਼ਾਮਲ ਹੋਏ ਸਨ। ਪਰ ਇਹ ਬਹੁਤ ਹੀ ਖਾਸ ਤਰੀਕੇ ਨਾਲ ਕੀਤਾ ਗਿਆ। ਵਿਆਹ ਦੇ ਮੇਨੂ ਵਿੱਚ ਭਾਰਤੀ ਅਤੇ ਇਤਾਲਵੀ ਪਕਵਾਨ ਸ਼ਾਮਲ ਸਨ। ਇਸ ਵਿੱਚ ਕਢਾਈ ਪਨੀਰ, ਤੰਦੂਰੀ ਕੁਲਚੇ, ਦਾਲ ਮਖਨੀ, ਨਵਰਤਨ ਬਿਰਯਾਨੀ, ਮੌਸਮੀ ਸਬਜ਼ੀਆਂ, ਖੜਮਾਨੀ ਭਰਿਆ ਕੋਫਤਾ, ਲਸਾਗਨਾ ਸਿਸਿਲਿਆਨੋ ਅਤੇ ਮੂੰਗ ਦਾਲ ਹਲਵਾ, ਅੰਗੂਰੀ ਰਸਮਲਾਈ ਅਤੇ ਸੁੱਕੇ ਮੇਵੇ ਰਬੜੀ ਵੀ ਮੌਜੂਦ ਸੀ।
ਦੱਸ ਦੇਈਏ ਕਿ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ, ਜੋ ਕਿ ਉਨ੍ਹਾਂ ਅਨੁਸਾਰ ਇਹ ਮਾਨ ਦੀ ਮਾਤਾ ਜੀ ਦੀ ਇੱਛਾ ਸੀ। ਉਨ੍ਹਾਂ ਦਾ ਛੇ ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਉਨ੍ਹਾਂ ਦੇ ਪਿਛਲੇ ਵਿਆਹ ਤੋਂ ਦੋ ਬੱਚੇ ਹਨ- ਬੇਟੀ ਸੀਰਤ ਕੌਰ (21) ਅਤੇ ਬੇਟਾ ਦਿਲਸ਼ਾਨ (17) ਹੈ।