ਹਾਈਕੋਰਟ ਨੇ ਨਕਲੀ ਰਾਮ ਰਹੀਮ ਹੋਣ ਦੇ ਮਾਮਲੇ ਦੀ ਪਟੀਸ਼ਨ ਕੀਤੀ ਰੱਦ

0
265

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੋਲ ‘ਤੇ ਬਾਹਰ ਆਉਣ ‘ਤੇ ਡੇਰਾ ਪ੍ਰੇਮੀਆਂ ਵਲੋਂ ਨਕਲੀ ਰਾਮ ਰਹੀਮ ਦੇ ਪੈਰੋਲ ‘ਤੇ ਬਾਹਰ ਆਉਣ ਦੇ ਮਾਮਲੇ ‘ਤੇ ਹਾਈਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ।

ਸੁਣਵਾਈ ਦੌਰਾਨ ਹਾਈਕੋਰਟ ਨੇ ਸਖ਼ਤ ਰੁਖ਼ ਦਿਖਾਇਆ। ਉਨ੍ਹਾਂ ਨੇ ਪਟੀਸ਼ਨ ਦਾਇਰ ਕਰਨ ਵਾਲੇ ਡੇਰਾ ਪ੍ਰੇਮੀਆਂ ਨੂੰ ਸਖ਼ਤ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕੋਈ ਫਿਲਮ ਨਹੀਂ ਚੱਲ ਰਹੀ। ਹਾਈਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਨਹੀਂ ਹੈ। ਇੰਝ ਲੱਗਦਾ ਹੈ ਕਿ ਤੁਸੀਂ ਇੱਕ ਕਾਲਪਨਿਕ ਫ਼ਿਲਮ ਦੇਖੀ ਹੈ। ਪੈਰੋਲ ‘ਤੇ ਆਇਆ ਰਾਮ ਰਹੀਮ ਗਾਇਬ ਕਿਵੇਂ ਹੋਇਆ ? ਹਾਈਕੋਰਟ ਨੇ ਇੱਥੋਂ ਤੱਕ ਕਿਹਾ ਕਿ ਪਟੀਸ਼ਨ ਦਾਇਰ ਕਰਦੇ ਸਮੇਂ ਦਿਮਾਗ ਦੀ ਵਰਤੋਂ ਕੀਤੀ ਜਾਵੇ।

ਦਰਅਸਲ ਚੰਡੀਗੜ੍ਹ ਪੰਚਕੂਲਾ ਅਤੇ ਅੰਬਾਲਾ ਦੇ ਕੁਝ ਸ਼ਰਧਾਲੂਆਂ ਨੇ ਹਾਈਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਹਨ। ਜਿਸ ‘ਚ ਸ਼ੱਕ ਜਤਾਇਆ ਗਿਆ ਸੀ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ ‘ਚ ਪਹੁੰਚਿਆ ਰਾਮ ਰਹੀਮ ਬਹੁਰੂਪੀਆ ਹੈ। ਜਿਨ੍ਹਾਂ ਦੇ ਹਾਵ-ਭਾਵ ਉਨ੍ਹਾਂ ਦੇ ਅਸਲੀ ਗੁਰੂ ਰਾਮ ਰਹੀਮ ਵਰਗੇ ਨਹੀਂ ਹਨ। ਦੂਜੇ ਪਾਸੇ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਨੇ ਇਸ ਨੂੰ ਸ਼ਰਧਾਲੂਆਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।

ਨਕਲੀ ਰਾਮ ਰਹੀਮ ਹੋਣ ਦੇ ਗਿਣਾਏ ਕਾਰਨ
ਦੱਸਦਿਆਂ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਜੇਲ ਤੋਂ ਬਾਹਰ ਆਏ ਡੇਰਾ ਮੁਖੀ ‘ਚ ਉਨ੍ਹਾਂ ਨੇ ਕਾਫੀ ਬਦਲਾਅ ਦੇਖਿਆ ਹੈ। ਪਟੀਸ਼ਨ ਮੁਤਾਬਿਕ ਪ੍ਰੇਮੀਆਂ ਨੇ ਡੇਰਾ ਮੁਖੀ ਦੇ ਵਿਹਾਰ ਆਦਿ ‘ਚ ਤਬਦੀਲੀ ਦੇਖੀ।ਉਨ੍ਹਾਂ ਅਨੁਸਾਰ ਕੱਦ ਇੱਕ ਇੰਚ ਵੱਧ ਗਿਆ ਸੀ।ਉਂਗਲਾਂ ਦੀ ਲੰਬਾਈ ਤੇ ਪੈਰਾਂ ਦਾ ਆਕਾਰ ਵੀ ਵੱਧ ਗਿਆ ਸੀ।ਮੌਜੂਦਾ ਪੈਰੋਲ ਮਿਆਦ ਦੌਰਾਨ ਕਥਿਤ ਡੇਰਾ ਮੁਖੀ ਵਲੋਂ ਪ੍ਰਸਾਰਿਤ ਵੀਡੀਓ ਤੇ ਤਸਵੀਰਾਂ ਦੀ ਪੜਚੋਲ ਤੋਂ ਸਪੱਸ਼ਟ ਰੂਪ ‘ਚ ਪਤਾ ਲੱਗਾ ਹੈ ਕਿ ਉਸਦੇ ਚਿਹਰੇ ਤੇ ਹੱਥਾਂ ‘ਚ ਮੇਕ ਓਵਰ ਦਾ ਮਾਰਕਿੰਗ ਸੀ ਜੋ ਵੀਡੀਓ ‘ਚ ਬਦਲ ਗਈ।ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿੰਡ ਵਾਲਿਆਂ ਨਾਲ ਮੁਲਾਕਾਤ ਦੌਰਾਨ ਆਪਣੇ ਪੁਰਾਣੇ ਦੋਸਤਾਂ ਨੂੰ ਵੀ ਨਹੀਂ ਪਛਾਣਿਆ ਸੀ।

LEAVE A REPLY

Please enter your comment!
Please enter your name here