ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਹਸਪਤਾਲ ਤੋਂ ਘਰ ਲਿਆਂਦੀ ਗਈ ਹੈ। ਅੰਤਿਮ ਸਸਕਾਰ ਅੱਜ 31 ਮਈ ਨੂੰ 12.00 ਵਜੇ ਪਿੰਡ ਮੂਸਾ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ। ਉਹਨਾਂ ਦੀ ਸੋਸ਼ਲ ਮੀਡੀਆ ਟੀਮ ਨੇ ਆਪ ਇਸ ਬਾਰੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਦੱਸਿਆ ਹੈ ਕਿ 8.30 ਵਜੇ ਸਵੇਰ ਤੋਂ ਅੰਤਿਮ ਦਰਸ਼ਨ ਹੋਣਗੇ ਤੇ 12 ਵਜੇ ਅੰਤਿਮ ਸਸਕਾਰ ਹੋਵੇਗਾ।
ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰ ਦਿੱੱਤਾ ਗਿਆ ਸੀ। ਪਿੰਡ ਜਵਾਹਰਕੇ ‘ਚ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।ਡਾਕਟਰਾਂ ਦੇ ਪੈਨਲ ਵਲੋਂ ਕੀਤੇ ਖੁਲਾਸੇ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੂਸੇਵਾਲਾ ਨੂੰ ਸੱਤ ਗੋਲੀਆਂ ਲੱਗੀਆਂ ਸਨ। ਜਾਣਕਾਰੀ ਅਨੁਸਾਰ 6 ਗੋਲੀਆਂ ਸਿੱਧੂ ਦੇ ਸਰੀਰ ਦੇ ਆਰ-ਪਾਰ ਹੋ ਗਈਆਂ ਸਨ ਤੇ ਡਾਕਟਰਾਂ ਨੇ 1 ਗੋਲੀ ਉਨ੍ਹਾਂ ਦੇ ਸਰੀਰ ‘ਚੋਂ ਕੱਢੀ।
ਦੱਸ ਦਈਏ ਕਿ 12 ਦਿਨ ਬਾਅਦ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਸੀ ਤੇ 1 ਮਹੀਨੇ ਬਾਅਦ ਉਨ੍ਹਾਂ ਦਾ ਵਿਆਹ ਹੋਣਾ ਸੀ ਪਰ ਅੱਜ ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ ਹੋਣ ਜਾ ਰਹੀ ਹੈ। ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਵੀ ਪਹੁੰਚ ਚੁੱਕੇ ਹਨ।