ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਭਗਵੰਤ ਮਾਨ ਸਰਕਾਰ ਨੂੰ ਸੋਚ ਸਮਝ ਕੇ ਕਰਜ਼ਾ ਚੁੱਕਣ ਦੀ ਸਲਾਹ ਦਿੱਤੀ ਹੈ।
ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਦਿਨਾਂ ਵਿਚ ਹੀ ਬੇਹਿਸਾਬਾ ਕਰਜ਼ਾ ਚੁੱਕਣ ਬਾਰੇ ਕਥਿਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰ ਲਿਆ ਹੈ।
ਰਾਜਾ ਵੜਿੰਗ ਨੇ ਇਸ ਸਬੰਧੀ ਟਵੀਟ ਕੀਤਾ ਹੈ – ”ਮਾਨ ਸਾਹਿਬ ਥੋੜ੍ਹਾ ਧਿਆਨ ਨਾਲ ਚੱਲੋ, ਕਰਜ਼ਾ ਮੋੜਨਾ ਵੀ ਪੈਂਦਾ ਹੈ। ਕੇਜਰੀਵਾਲ ਜੀ ਨੇ ਜਿਹੜਾ 54000 ਕਰੋੜ ਦਾ ਇੰਤਜ਼ਾਮ ਕੀਤਾ ਸੀ ਉਸਦਾ ਕੀ ਹੋਇਆ ? ਉਹ ਵੀ ਪੁੱਛ ਲਓ ਨਹੀਂ ਤਾਂ ਛੇ ਮਹੀਨਿਆਂ ਵਿੱਚ ਵਿੱਤੀ ਐਮਰਜੈਂਸੀ ਦੇ ਹਾਲਾਤ ਬਣ ਰਹੇ ਹਨ।
ਮਾਨ ਸਾਹਿਬ ਥੋੜ੍ਹਾ ਧਿਆਨ ਨਾਲ ਚੱਲੋ, ਕਰਜ਼ਾ ਮੋੜਨਾ ਵੀ ਪੈਂਦਾ ਹੈ। ਕੇਜਰੀਵਾਲ ਜੀ ਨੇ ਜਿਹੜਾ 54000 ਕਰੋੜ ਦਾ ਇੰਤਜ਼ਾਮ ਕੀਤਾ ਸੀ ਉਸਦਾ ਕੀ ਹੋਇਆ ?
ਉਹ ਵੀ ਪੁੱਛ ਲਓ ਨਹੀਂ ਤਾਂ ਛੇ ਮਹੀਨਿਆਂ ਵਿੱਚ ਵਿੱਤੀ ਐਮਰਜੈਂਸੀ ਦੇ ਹਾਲਾਤ ਬਣ ਰਹੇ ਹਨ। pic.twitter.com/4lbGPlklH5— Amarinder Singh Raja (@RajaBrar_INC) May 1, 2022
ਦੱਸ ਦਈਏ ਕਿ ਭਗਵੰਤ ਸਰਕਾਰ ਉਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਪਿਛਲੇ ਕੁਝ ਦਿਨਾਂ ਵਿਚ ਕਰੋੜਾਂ ਦਾ ਕਰਜ਼ਾ ਚੁੱਕਿਆ ਹੈ। ਸੋਸ਼ਲ ਮੀਡੀਆ ਉਤੇ ਇਕ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਨ ਸਰਕਾਰ ਨੇ 27 ਅਪਰੈਲ ਤੱਕ 7000 ਕਰੋੜ ਦਾ ਕਰਜ਼ਾ ਚੁੱਕਿਆ।
ਇਸ ਵਿਚ 10 ਅਤੇ 17 ਮਾਰਚ ਨੂੰ 1500 ਕਰੋੜ ਦਾ ਕਰਜਾ ਚੁੱਕਿਆ ਹੈ। 24 ਮਾਰਚ ਨੂੰ 2500 ਕਰੋੜ ਦਾ ਕਰਜ਼ਾ ਲਿਆ ਹੈ। ਵਿਰੋਧੀ ਧਿਰਾਂ ਸਰਕਾਰ ਨੂੰ ਇਸ ਮੁੱਦੇ ਉਤੇ ਘੇਰ ਰਹੀਆਂ ਹਨ।