ਗਣਤੰਤਰ ਦਿਵਸ ਨੇੜੇ ਆ ਰਿਹਾ ਹੈ। ਇਸ ਲਈ 26 ਜਨਵਰੀ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲੁਧਿਆਣਾ ਮਹਾਨਗਰ ’ਚ ਇਸ ਵਾਰ ਗਣਤੰਤਰ ਦਿਵਸ ਸਮਾਗਮ ਮੌਕੇ ਬਤੌਰ ਮੁੱਖ ਮਹਿਮਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹੁੰਚ ਰਹੇ ਹਨ। ਉੱਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਅਤੇ ਸਪੀਕਰ ਵਿਧਾਨ ਸਭਾ ਰਾਣਾ ਕੇ. ਪੀ. ਸਿੰਘ ਸ਼ਹੀਦ ਭਗਤ ਸਿੰਘ ਨਗਰ ’ਚ ਇਸ ਵਾਰ ਕੌਮੀ ਝੰਡਾ ਚੜ੍ਹਾਉਣਗੇ।
ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਲਾਗੂ ਹੋ ਚੁੱਕੇ ਚੋਣ ਜ਼ਾਬਤੇ ਅਤੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇਸ ਵਾਰ ਗਣਤੰਤਰ ਦਿਵਸ ਸਮਾਗਮ ਨੂੰ ਮੁੱਖ ਤੌਰ ’ਤੇ ਸਾਦੇ ਰੂਪ ਵਿਚ ਮਨਾਉਣ ਦਾ ਪਹਿਲਾਂ ਹੀ ਫ਼ੈਸਲਾ ਕੀਤਾ ਜਾ ਚੁੱਕਾ ਹੈ। ਇਸ ਦੌਰਾਨ ਹਮੇਸ਼ਾ ਵਾਂਗ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਨਹੀਂ ਹੋਣਗੇ। ਵਿਭਾਗ ਵੱਲੋਂ ਜਾਰੀ ਲਿਸਟ ਮੁਤਾਬਕ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਫਾਜ਼ਿਲਕਾ, ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅੰਮ੍ਰਿਤਸਰ, ਓਮ ਪ੍ਰਕਾਸ਼ ਸੋਨੀ ਬਠਿੰਡਾ, ਬ੍ਰਹਮ ਮਹਿੰਦਰਾ ਫਤਿਹਗੜ੍ਹ ਸਾਹਿਬ, ਮਨਪ੍ਰੀਤ ਸਿੰਘ ਬਾਦਲ ਪਟਿਆਲਾ ’ਚ ਕੌਮੀ ਝੰਡਾ ਚੜ੍ਹਾਉਣਗੇ।
ਜਾਣਕਾਰੀ ਅਨੁਸਾਰ ਤ੍ਰਿਪਤ ਰਜਿੰਦਰ ਬਾਜਵਾ ਪਠਾਨਕੋਟ, ਅਰੁਣਾ ਚੌਧਰੀ ਹੁਸ਼ਿਆਰਪੁਰ, ਸੁਖਬਿੰਦਰ ਸਰਕਾਰੀਆ ਤਰਨਤਾਰਨ, ਰਾਣਾ ਗੁਰਜੀਤ ਸਿੰਘ ਗੁਰਦਾਸਪੁਰ, ਰਜ਼ੀਆ ਸੁਲਤਾਨਾ ਸੰਗਰੂਰ, ਵਿਜੇ ਇੰਦਰ ਸਿੰਗਲਾ ਬਰਨਾਲਾ, ਭਾਰਤ ਭੂਸ਼ਣ ਆਸ਼ੂ ਮੋਗਾ, ਰਣਦੀਪ ਸਿੰਘ ਨਾਭਾ ਐੱਸ. ਏ. ਐੱਸ. ਨਗਰ, ਰਾਜ ਕੁਮਾਰ ਵੇਰਕਾ ਫਿਰੋਜ਼ਪੁਰ, ਸੰਗਤ ਸਿੰਘ ਗਿਲਜੀਆਂ ਰੋਪੜ, ਪਰਗਟ ਸਿੰਘ ਕਪੂਰਥਲਾ, ਅਮਰਿੰਦਰ ਰਾਜਾ ਵੜਿੰਗ ਮਾਨਸਾ, ਗੁਰਕੀਰਤ ਕੋਟਲੀ ਮਾਲੇਰਕੋਟਲਾ ’ਚ ਕੌਮੀ ਝੰਡਾ ਚੜ੍ਹਾਉਣਗੇ।