ਪੰਜਾਬ ’ਚ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ: Dr. S. Karuna Raju

0
82

ਪੰਜਾਬ ’ਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਚੋਣਾਂ ਸਬੰਧੀ ਮਹਤੱਵਪੂਰਨ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹੇ ਅਤੇ 117 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ।

ਦੇਖੋ ਪਾਕਿਸਤਾਨ ਦੇ ਅੱਥਰੇ ਨਿਆਣੇ, ਕਿੰਝ ਕਰਦੇ ਨੇ ਮਜ਼ਾਕ

ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ 2 ਕਰੋੜ 9 ਲੱਖ ਵੋਟਰ ਹਨ, ਜੋ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ’ਚ 1.1 ਕਰੋੜ ਪੁਰਸ਼ ਅਤੇ 99 ਲੱਖ ਔਰਤਾਂ ਹਨ, ਜੋਕਿ ਵੋਟਿੰਗ ਦੇ ਅਧਿਕਾਰਾਂ ਦੀ ਵਰਤੋਂ ਕਰਨਗੀਆਂ। ਇਸ ਦੇ ਨਾਲ ਹੀ ਰਾਜੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਲੋਕਤੰਤਰ ’ਚ ਮਹਿਲਾ, ਪੁਰਸ਼ ਅਤੇ ਟਰਾਂਸਜੈਂਡਰ ਸਾਰੇ ਬਰਾਬਰ ਹਨ। ਇਸ ਵਾਰ ਟਰਾਂਸਜੈਂਡਰ ਵੀ ਵੋਟਿੰਗ ਕਰਨਗੇ।

ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਕੋਲ 8.6 ਲੱਖ ਫਾਰਮ ਵੋਟ ਦੇ ਲਈ ਆਏ ਹਨ ਅਤੇ ਇਸ ਵਾਰ ਆਨਲਾਈਨ ਵੋਟਿੰਗ ਦੀ ਵੀ ਲੋਕਾਂ ਨੂੰ ਖ਼ਾਸ ਸਹੂਲਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਐੱਨ. ਆਰ. ਆਈਜ਼ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇਗਾ। ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹਨ, ਉਹ ਆਪਣਾ ਵੋਟ ਬਣਵਾ ਲੈਣ ਅਤੇ ਆਨਲਾਈਨ ਵੋਟਿੰਗ ਵੀ ਕੀਤੀ ਜਾਵੇਗੀ।

Beadbi Mamla : Ram Rahim ਦੀ ਕਰੀਬੀ ਇੱਕ ਹੋਰ ਬੀਬੀ ‘ਤੇ ਸ਼ਿਕੰਜਾ, ਡੇਰੇ ਤੱਕ ਪਹੁੰਚ ਕਰੇਗੀ ਸਿੱਟ

ਐੱਸ. ਕਰੁਣਾ ਨੇ ਚੋਣਾਂ ਦੌਰਾਨ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਸਬੰਧੀ ਕਿਹਾ ਕਿ ਪੰਜਾਬ ’ਚ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਿਆਂ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਤੋਂ ਇਸ ਸਬੰਧੀ ਪੂਰੀ ਰਿਪੋਰਟਿੰਗ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਜਿਹੜੇ ਲੋਕ ਹਥਿਆਰ ਜਮ੍ਹਾ ਨਹੀਂ ਕਰਵਾਉਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

LEAVE A REPLY

Please enter your comment!
Please enter your name here