ਚੰਡੀਗੜ੍ਹ: ਪ੍ਰਧਾਨ ਮੰਤਰੀ Narendra Modi ਵੱਲੋਂ ਲਏ ਫ਼ੈਸਲੇ ਦਾ ਹਰ ਕੋਈ ਸਵਾਗਤ ਕਰ ਰਿਹਾ ਹੈ ਅਤੇ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਤੋਂ ਬਾਅਦ ਹਰ ਕੋਈ PM Modi ਦੀ ਤਰੀਫ਼ ਕਰ ਰਿਹਾ ਹੈ।ਉੱਥੇ ਹੀ ਪੰਜਾਬ ਦੇ ਉਪ ਮੁੱਖ ਮੰਤਰੀ Sukhjinder Singh Randhawa ਨੇ Modi ਦੇ ਫ਼ੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪਿਛਲੇ 11 ਮਹੀਨਿਆਂ ਤੋਂ ਕਿਸਾਨ ਭਰਾ ਅੰਦੋਲਨ ਕਰ ਰਹੇ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਅੰਦੋਲਨ ਦੌਰਾਨ ਤਕਰੀਬਨ 700 ਕਿਸਾਨ ਭਰਾ ਆਪਣੀ ਜਾਨ ਗਵਾ ਚੁੱਕੇ ਹਨ।ਇਸ ਤੋਂ ਇਲਾਵਾ Sukhjinder Singh Randhawa ਨੇ ਕਿਹਾ ਕਿ ਆਖ਼ਿਰਕਾਰ ਕੇਂਦਰ ਸਰਕਾਰ ਨੇ ਆਪਣੀ ਗਲਤੀ ਮੰਨ ਲਈ ਅਤੇ ਖੇਤੀ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਕਰ ਹੀ ਲਿਆ। Randhawa ਨੇ ਭਾਰਤ ਸਰਕਾਰ ਨੂੰ 700 ਪਰਿਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੇ ਇਸ ਅੰਦੋਲਨ ਦੌਰਾਨ ਆਪਣਿਆਂ ਨੂੰ ਖੋਹ ਲਿਆ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋ ਕਾਲੇ ਕਨੂੰਨ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਇਹ ਜਿੱਤ ਸਾਡੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਜਿੱਤ ਹੈ। ਮੈਂ ਆਪਣੇ ਸ਼ਹੀਦ ਕਿਸਾਨਾਂ ਨੂੰ ਵੀ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ,ਜਿਹਨਾ ਦੀ ਬਦੌਲਤ ਅੱਜ ਪੰਜਾਬ ਨੂੰ ਜਿੱਤ ਪ੍ਰਾਪਤ ਹੋਈ। #FarmersProtest
— Sukhjinder Singh Randhawa (@Sukhjinder_INC) November 19, 2021