T20 World Cup: ਭਾਰਤੀ ਕ੍ਰਿਕੇਟ ਟੀਮ ਤੇ ਪਾਕਿਸਤਾਨ ਟੀਮ ਵਿਚਾਲੇ ਅੱਜ ਹੋਵੇਗਾ ਮਹਾਂ ਮੁਕਾਬਲਾ

0
89

ਭਾਰਤ ਅਤੇ ਪਾਕਿਸਤਾਨ ਦੀ ਟੀਮ ਇਕ-ਦੂਜੇ ਖ਼ਿਲਾਫ਼ ਟੀ20 ਵਿਸ਼ਵ ਕੱਪ-2021 ‘ਚ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਇਹ ਮਹਾਂ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਅੱਜ ਸ਼ਾਮ 7.30 ਵਜੇ ਦੁਬਈ ‘ਚ ਖੇਡਿਆ ਜਾਵੇਗਾ। ਦੁਨੀਆ ਭਰ ‘ਚ ਕ੍ਰਿਕਟ ਮੈਚ ਲੋਕਾਂ ਦੁਆਰਾ ਬਹੁਤ ਸ਼ੌਕ ਨਾਲ ਦੇਖੇ ਜਾਂਦੇ ਹਨ। ਇਸ ਲਈ ਕ੍ਰਿਕਟ ਪ੍ਰੇਮੀ ਇਸ ਮੈਚ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਭਾਰਤ ਅਤੇ ਪਾਕਿਸਤਾਨ ਮੁਕਾਬਲੇ ‘ਚ ਵਿਰਾਟ ਕੋਹਲੀ ਦੀ ਟੀਮ ਇੰਡੀਆ ਹਾਵੀ ਹੈ।ਇਸ ਦੇ ਨਾਲ ਹੀ ਜੇਕਰ ਸਾਰੇ ਟੀ20 ਮੈਚਾਂ ਦੀ ਗੱਲ ਕਰੀਏ ਤਾਂ ਉਨ੍ਹਾਂ ‘ਚ ਭਾਰਤ ਦਾ ਪੱਲਾ ਭਾਰੀ ਹੈ। ਭਾਰਤ ਨੇ ਪਾਕਿਸਤਾਨ ਖ਼ਿਲਾਫ਼ 8 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਨ੍ਹਾਂ ‘ਚੋਂ 6 ਮੈਚਾਂ ‘ਚ ਭਾਰਤ ਨੂੰ ਜਿੱਤ ਮਿਲੀ ਹੈ।ਇਸੇ ਦੌਰਾਨ ਇੱਕ ਮੈਚ ਟਾਈ ਰਿਹਾ, ਜਦੋਂ ਕਿ ਇੱਕ ਮੈਚ ‘ਚ ਭਾਰਤ ਹਾਰ ਗਿਆ।

ਭਾਰਤ ਨੇ ਪਾਕਿਸਤਾਨ ਤੋਂ ਪਿਛਲੇ ਚਾਰੇ ਟੀ20 ਮੈਚ ਜਿੱਤੇ ਹਨ। ਭਾਰਤ ਅਤੇ ਪਾਕਿਸਤਾਨ ਦੋਵੇਂ ਟੀਮਾਂ ਟੀ20 ਵਿਸ਼ਵ ਕੱਪ 2021 ਦੇ ਗਰੁੱਪ-2 ‘ਚ ਹਨ। ਇਨ੍ਹਾਂ ਦੋਹਾਂ ਤੋਂ ਇਲਾਵਾ ਇਸ ਗਰੁੱਪ ‘ਚ ਅਫ਼ਗਾਨਿਸਤਾਨ, ਨਿਊਜ਼ੀਲੈਂਡ, ਸਕਾਟਲੈਂਡ ਅਤੇ ਨਾਮੀਬੀਆ ਦੀ ਟੀਮ ਵੀ ਹੈ।

LEAVE A REPLY

Please enter your comment!
Please enter your name here