ਜਲੰਧਰ, 26 ਨਵੰਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਵੂਨੋ ਗਰੁੱਪ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਕੁੁਰਕ (Attachment of properties) ਕੀਤੀਆਂ ਗਈਆਂ ਹਨ ।
ਕਿੰਨੇ ਕਰੋੜ ਦੀਆਂ ਜਾਇਦਾਦਾਂ ਕੀਤੀਆਂ ਗਈਆਂ ਹਨ ਕੁਰਕ
ਮਿਲੀ ਜਾਣਕਾਰੀ ਅਨੁਸਾਰ ਈ. ਡੀ. ਵਲੋਂ ਵੂਨੋ ਗਰੁੱਪ (Woono Group) ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਮਾਮਲੇ ਵਿਚ ਆਰਜੀ ਕੁਰਕੀ ਹੁਕਮ ਜਾਰੀ ਕਰਦਿਆਂ ਚੱਲ ਅਤੇ ਅਚੱਲ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ ਉਹ 39. 73 ਕਰੋੜ ਦੀਆਂ ਹਨ । ਦੱਸਣਯੋਗ ਹੈ ਕਿ ਉਪਰੋਕਤ ਹੁਕਮ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ-2002 ਦੀ ਧਾਰਾ 5 (1) ਤਹਿਤ ਜਾਰੀ ਕੀਤਾ ਗਿਆ ਹੈ ।
ਕਰੋੜਾਂ ਦੀ ਜਾਇਦਾਦ ਵਿਚ ਕੀ-ਕੀ ਕੁਰਕ ਕੀਤਾ ਗਿਆ ਹੈ
ਪ੍ਰਾਪਪਤ ਸੂਚਨਾ ਮੁਤਾਬਕ ਕੁਰਕ ਕੀਤੀਆਂ ਜਾਇਦਾਦਾਂ ਵਿੱਚ ਫਲੈਟਾਂ, ਰਿਹਾਇਸ਼ੀ ਮਕਾਨਾਂ, ਵਪਾਰਕ ਪਲਾਟਾਂ ਆਦਿ ਦੇ ਰੂਪ ਵਿੱਚ 39.29 ਕਰੋੜ ਰੁਪਏ (ਲਗਭਗ) ਦੀਆਂ 61 ਅਚੱਲ ਜਾਇਦਾਦਾਂ ਸ਼ਾਮਲ ਹਨ । ਇਸ ਤੋਂ ਇਲਾਵਾ ਬੈਂਕ ਖਾਤੇ ਵਿੱਚ ਪਈ 44.31 ਲੱਖ ਰੁਪਏ (ਲਗਭਗ) ਦੀ ਰਕਮ ਦੇ ਰੂਪ ਵਿੱਚ ਇੱਕ ਚੱਲ ਜਾਇਦਾਦ ਵੀ ਕੁਰਕ ਕੀਤੀ ਗਈ ਹੈ । ਇਹ ਜਾਇਦਾਦਾਂ ਮੈਸਰਜ ਵੂਨੋ ਇਨਫੋਟੈਕ ਪ੍ਰਾਈਵੇਟ ਲਿਮਟਿਡ ਅਤੇ ਫੰਡਾਂ ਦੀ ਹੇਰਾਫੇਰੀ ਤੇ ਅਪਰਾਧ ਦੀ ਕਮਾਈ ਦੀ ਵਰਤੋਂ ਨਾਲ ਜੁੜੇ ਵੱਖ-ਵੱਖ ਵਿਅਕਤੀਆਂ ਅਤੇ ਸੰਸਥਾਵਾਂ ਦੇ ਨਾਂ ’ਤੇ ਹਨ। ਇਨ੍ਹਾਂ ਵਿੱਚ ਅਪਰਾਧ ਦੀ ਕਮਾਈ ਵਜੋਂ ਪਛਾਣੀਆਂ ਗਈਆਂ ਜਾਇਦਾਦਾਂ ਵੀ ਸ਼ਾਮਲ ਹਨ ।









