ਭਾਰਤ ਤੋਂ ਭਗੌੜੇ ਨੂੰ ਸੀ. ਬੀ. ਆਈ. ਨੇ ਯੂ. ਏ. ਈ. ਤੋਂ ਦੁਆਇਆ ਦੇਸ਼ ਨਿਕਾਲਾ

0
24
Sujit Kumar

ਨਵੀਂ ਦਿੱਲੀ, 26 ਨਵੰਬਰ 2026 : ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (Central Bureau of Investigation) ਵਲੋਂ ਭਾਰਤ ਵਿਚ ਕਤਲ ਮਾਮਲੇ ਵਿਚ ਭਗੌੜੇ ਵਿਅਕਤੀ ਨੂੰ ਯੂ. ਏ. ਈ. ਦੇਸ਼ ਨਿਕਾਲਾ ਦੁਆਇਆ ਗਿਆ ਹੈ ।

ਕੌਣ ਹੈ ਇਹ ਭਗੌੜਾ

ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਵਲੋਂ ਜੋ ਵਿਦੇਸ਼ ਮੰਤਰਾਲਾ-ਗ੍ਰਹਿ ਮੰਤਰਾਲਾ ਅਤੇ ਕੇਰਲ ਪੁਲਸ ਦੇ ਸਾਂਝੇ ਤਾਲਮੇਲ ਨਾਲ ਸੰਯੁਕਤ ਅਰਬ ਅਮੀਰਾਤ ਤੋਂ ਦੇਸ਼ ਨਿਕਾਲਾ ਦੁਆਇਆ ਗਿਆ ਹੈ ਦੀ ਪਛਾਣ ਸੁਜੀਤ ਕੁਮਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਭਗੌੜੇ (Fugitives) ਵਿਅਕਤੀ ਨੂੰ ਡਿਪੋਰਟ ਕਰਵਾ ਕੇੇ 25 ਨਵੰਬਰ 2026 ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ ।

ਕੀ ਸੀ ਪੂਰਾ ਮਾਮਲਾ

ਸੀ. ਬੀ. ਆਈ. ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਸੁਜੀਤ ਕੁਮਾਰ (Sujit Kumar) ਕੇਰਲ ਪੁਲਸ ਵਲੋਂ ਦਰਜ ਇੱਕ ਕਤਲ ਕੇਸ ਵਿੱਚ ਲੋੜੀਂਦਾ ਸੀ । ਇਹ ਘਟਨਾ ਅਕਤੂਬਰ 2008 ਵਿੱਚ ਵਾਪਰੀ ਸੀ, ਜਦੋਂ ਪੁਰਾਣੀ ਰੰਜਸ਼ ਕਾਰਨ ਸੁਜੀਤ ਕੁਮਾਰ ਅਤੇ ਉਸ ਦੇ ਹੋਰ ਸਾਥੀਆਂ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਸੜਕ ਕਿਨਾਰੇ ਸਿ਼ਕਾਇਤਕਰਤਾ ਨਾਲ ਗੱਲ ਕਰ ਰਹੇ ਇੱਕ ਵਿਅਕਤੀ ’ਤੇ ਹਮਲਾ ਕਰ ਦਿੱਤਾ ਸੀ ।

LEAVE A REPLY

Please enter your comment!
Please enter your name here