ਮੈਡੀਕਲ ਕਰਵਾਉਣ ਲਈ ਆਇਆ ਮੁਲਜਮ ਹਿਰਾਸਤ ਵਿਚੋਂ ਹੋਇਆ ਫਰਾਰ

0
31
Accused escapes

ਗੁਰਦਾਸਪੁਰ, 26 ਨਵੰਬਰ 2026 : ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਦੀਨਾਨਗਰ (Dinanagar) ਵਿਖੇ ਪੁਲਸ ਦੀ ਹਿਰਾਸਤ ਵਿਚੋਂ ਇਕ ਮੁਲਜਮ ਦੇ ਫਰਾਰ (Escape) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਮੁਲਜਮ

ਮਿਲੀ ਜਾਣਕਾਰੀ ਅਨੁਸਾਰ ਦੀਨਾਨਗਰ ਪੁਲਸ ਦੀ ਹਿਰਾਸਤ ਵਿਚੋਂ ਜੋ ਇਕ ਮੁਲਜਮ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਸਿੰਘੋਵਾਲ ਤੋਂ ਪੁਲਸ ਹਿਰਾਸਤ (Police custody) ਵਿਚੋਂ ਫਰਾਰ ਹੋ ਗਿਆ ਹੈ ਦੀ ਪਛਾਣ ਜੋਏ ਪੁੱਤਰ ਰਾਜੂ ਵਾਸੀ ਅਵਾਂਖਾ ਵਜੋਂ ਹੋਈ ਹੈ ।

ਕਿਸ ਧਾਰਾ ਤਹਿਤ ਦਰਜ ਕੀਤਾ ਗਿਆ ਹੈ ਕੇੇਸ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮੁਲਜਮ ਜੋ ਕਿ ਪੁਲਸ ਹਿਰਾਸਤ ਵਿਚੋਂ ਫਰਾਰ ਹੋ ਗਿਆ ਹੈ ਵਿਰੁੱਧ ਧਾਰਾ 262 ਤਹਿਤ ਕੇਸ ਦਰਜ (Case registered) ਕਰ ਲਿਆ ਗਿਆ ਹੈ ਅਤੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਉਕਤ ਫਰਾਰ ਮੁਲਜਮ ਵਿਰੁੱਧ ਦੀਨਾਨਗਰ ਪੁਲਸ ਥਾਣੇ ਵਿਖੇ 24 ਨਵੰਬਰ 2026 ਨੂੰ ਮੁਕੱਦਮਾ ਨੰ 342 ਧਾਰਾ 21 (ਬੀ)-61-85 ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਹੈ ।

LEAVE A REPLY

Please enter your comment!
Please enter your name here