ਭਾਰਤੀ ਫੌਜ ਦੇ ਚਾਰ ਜਹਾਜਾਂ ਨੇ ਕੀਤਾ ਸਫਲਤਾਪੂਰਵਕ ਲੈਂਡ ਤੇ ਟੇਕ-ਆਫ

0
16
Army aircraft

ਜਾਮਨਗਰ, 26 ਨਵੰਬਰ 2026 : ਭਾਰਤ ਦੇਸ਼਼ ਦੇ ਸੂਬੇ ਗੁਜਰਾਤ (Gujarat) ਵਿਖੇ ਅੱਜ ਭਾਰਤੀ ਫੌਜ ਦੇ ਚਾਰ ਜਹਾਜਾਂ ਵਲੋਂ ਸਫਲਤਾਪੂਰਵਕ ਲੈਂਡਿੰਗ ਅਤੇ ਟੇਕ-ਆਫ (Landing and Take-off) ਕੀਤਾ ਗਿਆ ਹੈ ।

ਕੀ ਆਖਿਆ ਕੇਂਦਰੀ ਸੜਕ ਆਵਾਜਾਈ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਉਕਤ ਲੈਂਡਿੰਗ ਅਤੇ ਟੇਕ-ਆਫ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ (Union Minister of Road Transport and Highways) ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਸ ਅਭਿਆਸ ਦੀ ਵੀਡੀਓ ਸਾਂਝੀ ਕਰਦਿਆਂ ਇਸ ਨੂੰ ਭਾਰਤੀ ਫ਼ੌਜ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਤਾਲਮੇਲ ਦਾ ਇਤਿਹਾਸਕ ਪ੍ਰਦਰਸ਼ਨ ਦੱਸਿਆ ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਕੌਮੀ ਮਾਰਗ ਹੁਣ ਸਿਰਫ਼ ਆਵਾਜਾਈ ਅਤੇ ਆਰਥਿਕ ਵਿਕਾਸ ਤੱਕ ਸੀਮਤ ਨਹੀਂ ਰਹੇ, ਸਗੋਂ ਇਹ ਹਥਿਆਰਬੰਦ ਬਲਾਂ ਦੀਆਂ ਰਣਨੀਤਕ, ਐਮਰਜੈਂਸੀ ਲੋੜਾਂ ਅਤੇ ਏਅਰੋ-ਐਡਵੈਂਚਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਵੀ ਪੂਰੀ ਤਰ੍ਹਾਂ ਸਮਰੱਥ ਹਨ ।

ਲੈਂਡਿੰਗ ਤੇ ਟੇਕ-ਆਫ ਵੇਲੇ ਕਿਹੜੇ-ਕਿਹੜੇ ਜਹਾਜ਼ ਹੋਏ ਸਨ ਸ਼ਾਮਲ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਹੋਈ ਜਹਾਜਾਂ (Airoplane) ਦੀ ਲੈਂਡਿੰਗ ਤੇ ਟੇਕ-ਆਫ ਵੇਲੇ ਜਿਹੜੇ ਜਹਾਜ਼ ਸ਼ਾਮਲ ਸਨ ਵਾਲੇ ਅਭਿਆਸ ਵਿੱਚ ਦੋ ਫਿਕਸਡ-ਵਿੰਗ ਮਾਈਕ੍ਰੋਲਾਈਟ (ਐਕਸ-ਏਅਰ ‘ਹਨੂੰਮਾਨ’ ਅਤੇ ਸਵਾਨਾ ਐਮ. ਐਕਸ. ਪੀ.-740) ਅਤੇ ਦੋ ਫਲੈਕਸੀਬਲ-ਵਿੰਗ ਪਾਵਰਡ ਹੈਂਗ ਗਲਾਈਡਰ (ਤਨਾਰਗ ਬਾਇਓਨਿਕਸ ਅਤੇ ਨੂਵਿਕਸ ਸਕਾਈਪਰ) ਸਨ । ਇਨ੍ਹਾਂ ਜਹਾਜ਼ਾਂ ਨੇ ਹਾਈਵੇਅ ’ਤੇ ਸਟੀਕ ਲੈਂਡਿੰਗ ਕੀਤੀ, ਜਿੱਥੇ ਫ਼ੌਜ ਦੀਆਂ ਗਰਾਊਂਡ ਸਪੋਰਟ ਯੂਨਿਟਾਂ ਨੇ ਤੇਜ਼ੀ ਨਾਲ ਮੋਬਾਈਲ ਰਿਫਿਊਲਿੰਗ ਕੀਤੀ ਅਤੇ ਜਹਾਜ਼ ਮੁੜ ਉਡਾਣ ਭਰ ਗਏ ।

ਕਿਸ-ਕਿਸ ਦੀ ਮਦਦ ਨਾਲ ਕੀਤੀ ਗਈ ਸਫਲ ਲੈਂਡਿੰਗ

ਉਕਤ ਸਫਲ ਲੈਂਡਿੰਗ ਵਿਚ ਐਨ. ਐਚ. ਏ. ਆਈ. ਅਤੇ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧ ਦੀਆਂ ਤਕਨੀਕੀ ਟੀਮਾਂ ਨੇ ਸੂਬਾ ਪੁਲਸ ਅਤੇ ਸਥਾਨਕ ਜਿ਼ਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਹਾਈਵੇਅ ਦੀ ਸਤ੍ਵਾ ਅਤੇ ਸੁਰੱਖਿਆ ਮਿਆਰਾਂ ਨੂੰ ਯਕੀਨੀ ਬਣਾਇਆ । ਅਭਿਆਸ ਦੌਰਾਨ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਅਤੇ ਪ੍ਰਕਿਰਿਆ ਪੂਰੀ ਹੁੰਦੇ ਹੀ ਆਮ ਵਾਹਨਾਂ ਲਈ ਸੜਕ ਤੁਰੰਤ ਖੋਲ੍ਹ ਦਿੱਤੀ ਗਈ, ਤਾਂ ਜੋ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ।

LEAVE A REPLY

Please enter your comment!
Please enter your name here