ਮੁਫ਼ਤ ਸ਼ਰਾਬ ਮੰਗਣ ਦੀ ਵੀਡੀਓ `ਤੇ ਸਪੱਸ਼ਟੀਕਰਨ ਦੇਣ ਸੁਖਬੀਰ ਬਾਦਲ : ਪੰਨੂ

0
36
Baltej Pannu

ਚੰਡੀਗੜ੍ਹ, 21 ਨਵੰਬਰ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪਨੂੰ ਨੇ ਆਖਿਆ ਹੈ ਕਿ ਮੁਫ਼ਤ ਸ਼ਰਾਬ ਮੰਗਣ ਦੀ ਵੀਡੀਓ ‘ਤੇ ਸੁਖਬੀਰ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ ।

ਬਲਤੇਜ ਪੰਨੂੰ ਨੇ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਅਕਸ ‘ਤੇ ਸਵਾਲ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ (Media In-charge Baltej Pannu) ਨੇ ਸੁਖਬੀਰ ਬਾਦਲ ਦੀ ਇਕ ਕਥਿਤ ਵੀਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਅਕਸ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵੀਡੀਓ ‘ਚ ਸੁਖਬੀਰ ਬਾਦਲ ਇਕ ਕਾਰੋਬਾਰੀ ਤੋਂ ਪਾਰਟੀ ਦੀਆਂ ਸਰਗਰਮੀਆਂ ਲਈ ਮੁਫ਼ਤ ਸ਼ਰਾਬ ਮੰਗਦੇ ਸੁਣਾਈ ਦੇ ਰਹੇ ਹਨ । ਕਾਰੋਬਾਰੀ ਵੱਲੋਂ 2002 ਤੋਂ ਅਕਾਲੀ ਦਲ ਨੂੰ ਸ਼ਰਾਬ ਸਪਲਾਈ ਕਰਨ ਦੇ ਦਾਅਵੇ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਸੁਖਬੀਰ ਬਾਦਲ ਤੋਂ ਪੂਰੇ ਮਾਮਲੇ ‘ਤੇ ਸਪੱਸ਼ਟੀਕਰਨ ਮੰਗਿਆ ।

ਕੀ ਦੋੋਸ਼ ਲਗਾਇਆ ਗਿਆ ਹੈ ਬਲਤੇਜ ਪਨੂੰ ਵਲੋਂ

ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੰਨੂ ਨੇ ਦੋਸ਼ ਲਾਇਆ ਕਿ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ‘ਚ ਪੰਜਾਬ ‘ਚ ਰੇਤ, ਸ਼ਰਾਬ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ ਦਾ ਵਿਸਥਾਰ ਹੋਇਆ। ਅਕਾਲੀ ਦਲ ਨੇ ਇਸ ਵਿਵਸਥਾ ਦੀ ਅਗਵਾਈ ਕੀਤੀ ਅਤੇ ਭਾਜਪਾ ਵੀ ਇਸ ‘ਚ ਭਾਈਵਾਲ ਰਹੀ ।

ਉਨ੍ਹਾਂ ਸਰਕਾਰੀ ਬੱਸਾਂ ਦੀ ਬਦਹਾਲੀ, ਨਿੱਜੀ ਬੱਸ ਆਪ੍ਰੇਟਰਾਂ ਦੇ ਵਧਦੇ ਕਾਰੋਬਾਰ ਅਤੇ ਕੇਬਲ ਨੈੱਟਵਰਕ ‘ਤੇ ਕਥਿਤ ਏਕਾਧਿਕਾਰ ਨੂੰ ਵੀ ਤਤਕਾਲੀ ਸਰਕਾਰ ਦੀਆਂ ਨੀਤੀਆਂ ਨਾਲ ਜੋੜਿਆ । ਹਰਸਿਮਰਤ ਕੌਰ ਬਾਦਲ ਦੀ ਔਰਤਾਂ ਨੂੰ ਨਸ਼ਾ ਸਮੱਗਲਰਾਂ ਦੀ ਪਛਾਣ ਕਰਨ ਦੀ ਅਪੀਲ ‘ਤੇ ਪਲਟਵਾਰ ਕਰਦੇ ਹੋਏ ਪੰਨੂ ਨੇ ਕਿਹਾ ਕਿ ਅਕਾਲੀ ਲੀਡਰਸਿ਼ਪ ਨੂੰ ਪਹਿਲਾਂ ਆਪਣੇ ਸਿਆਸੀ ਘੇਰੇ ਨਾਲ ਜੁੜੇ ਨਸ਼ਾ ਕਾਰੋਬਾਰ ਦੇ ਦੋਸ਼ਾਂ `ਤੇ ਜਵਾਬ ਦੇਣਾ ਚਾਹੀਦਾ ਹੈ ।

LEAVE A REPLY

Please enter your comment!
Please enter your name here