ਚੰਡੀਗੜ੍ਹ, 21 ਨਵੰਬਰ 2026 : ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ (Punjab’s Minister of Food and Supplies) ਲਾਲ ਚੰਦ ਕਟਾਰੂਚੱਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿਚ 189 ਲੱਖ ਮੀਟਰਿਕ ਟਨ ਝੋਨੇ ਦੀ ਖਰੀਦ ਹੋਈ ਹੈ ।
ਝੋਨੇ ਦੀ ਖਰੀਦ ਸੀਜ਼ਨ ਦੌਰਾਨ ਇਸ ਵਾਰ ਹੋਇਆ ਹੈ ਰਿਕਾਰਡ ਸਫ਼ਲਤਾ ਨਾਲ ਸੰਪੰਨ
ਪੰਜਾਬ ‘ਚ ਝੋਨੇ ਦੀ ਖਰੀਦ ਦਾ ਸੀਜ਼ਨ ਇਸ ਵਾਰ ਰਿਕਾਰਡ ਸਫਲਤਾ ਨਾਲ ਸੰਪੰਨ ਹੋਇਆ ਹੈ । ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਬਿਹਤਰ ਸਹੂਲਤ ਮੁਹੱਈਆ ਕਰਵਾਉਣ ਦੇ ਯਤਨਾਂ ਕਾਰਨ ਇਸ ਸਾਲ ਝੋਨੇ ਦੀ ਫਸਲ ਦੇ ਰਕਬੇ ਅਤੇ ਉੱਤਪਾਦਨ ‘ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ । ਸੂਬੇ ‘ਚ ਇਸ ਸੀਜ਼ਨ ਦੌਰਾਨ 189 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ (Paddy procurement) ਪੂਰੀ ਕਰ ਲਈ ਗਈ ਹੈ, ਜਦੋਂ ਕਿ ਕੇਂਦਰੀ ਪੂਲ ਲਈ ਪਹਿਲਾਂ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਸੀ।
ਸੀ. ਸੀ. ਐੱਲ. ‘ਚ ਹੋਰ ਵਾਧਾ ਕਰੇ ਕੇਂਦਰ : ਕਟਾਰੂਚੱਕ
ਉਨ੍ਹਾਂ ਦੱਸਿਆ ਕਿ ਝੋਨੇ ਦੀ ਖਰੀਦ ਬਦਲੇ ਕਿਸਾਨਾਂ ਦੇ ਖਾਤਿਆਂ ‘ਚ ਲੱਗਭਗ 44,000 ਕਰੋੜ ਰੁਪਏ ਦੀ ਰਾਸ਼ੀ ਪਹੁੰਚ ਚੁੱਕੀ ਹੈ । ਇਸ ਸਾਲ ਬੰਪਰ ਫਸਲ ਹੋਣ ਕਾਰਨ ਪੰਜਾਬ ‘ਤੇ ਖਰੀਦ ਅਤੇ ਭੰਡਾਰਨ ਦੀ ਵਾਧੂ ਜ਼ਿੰਮੇਵਾਰੀ ਵੀ ਆਈ ਹੈ । ਅਜਿਹੇ ‘ਚ ਕੇਂਦਰ ਸਰਕਾਰ ਨੂੰ ਸੂਬੇ ਦੀਆਂ ਲੋੜਾਂ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਦੀ ਕੈਸ਼ ਕ੍ਰੈਡਿਟ ਲਿਮਿਟ (ਸੀ. ਸੀ. ਐੱਲ.) ‘ਚ ਹੋਰ ਵਾਧਾ ਕਰਨਾ ਚਾਹੀਦਾ ਹੈ, ਤਾਂ ਜੋ ਆਗਾਮੀ ਖਰੀਦ ਪਕਿਰਿਆ ‘ਚ ਕਿਸੇ ਕਿਸਮ ਦੀ ਵਿੱਤੀ ਰਕਾਵਟ ਨਾ ਆਵੇ ।









