ਬਾਬਾ ਸਿ਼ਆਮ ਦੇ ਜਨਮ ਦਿਵਸ ਦੇ ਜਸ਼ਨਾਂ ਦੌਰਾਨ ਰੈਸਟੋਰੈਂਟ ਵਿਚ ਗੈਸ ਸਿਲੰਡਰ ਫਟੇ

0
31
Rajasthan Explosion

ਜੈਪੁਰ, 20 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਜਿਲਾ ਸੀਕਰ ਵਿਖੇ ਖਾਟੂ ਸਿ਼ਆਮ ਜੀ ਦੇ ਜਸ਼ਨਾਂ ਦੌਰਾਨ ਰੈਸਟੋਰੈਂਟ ਵਿਚ ਅੱਗ ਲੱਗਣ ਕਾਰਨ ਗੈਸ ਸਿਲੰਡਰ (Gas Cylinder) ਫਟ ਗਏ ਹਨ ।

ਗੈਸ ਸਿਲੰਡਰਾਂ ਦੇ ਫਟਣ ਕਾਰਨ ਆਲੇ-ਦੁਆਲੇ ਦਾ ਖੇਤਰ ਕੰਬਿਆ

ਮਿਲੀ ਜਾਣਕਾਰੀ ਅਨੁਸਾਰ ਖਾਟੂ ਸਿ਼ਆਮ ਬਾਬਾ ਜੀ ਦੇ ਜਨਮ ਦਿਵਸ ਦੇ ਜਸ਼ਨਾਂ ਦੌਰਾਨ ਮੰਦਰ ਦੇ ਨੇੜੇ ਹੀ ਬਣੇ ਇਕ ਰੈਸਟੋਰੈਂਟ (Restaurant) ਵਿਚ ਅੰਦਰ ਰੱਖੇ ਕਈ ਸਿਲੰਡਰਾਂ ਵਿਚੋਂ ਕੁੱਝ ਸਿਲੰਡਰ ਅੱਗ ਲੱਗਣ (Catching fire) ਦੇ ਕਾਰਨ ਫਟ ਗਏ, ਜਿਸ ਕਾਰਨ ਆਲੇ-ਦੁਆਲੇ ਦਾ ਖੇਤਰ ਪੂਰੀ ਤਰ੍ਹਾਂ ਕੰਬ ਉਠਿਆ ।

ਗੈਸ ਸਿਲੰਡਰ ਫਟਣ ਕਾਰਨ ਰੈਸਟੋਰੈਂਟ ਹੋਇਆ ਤਬਾਹ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਅੱਗ ਲੱਗਣ ਦੇ ਵਾਪਰੇ ਘਟਨਾਕ੍ਰਮ ਦੇ ਚਲਦਿਆਂ ਜਿਸ ਰੈੈਸਟੋਰੈਂਟ ਵਿਚ ਗੈਸ ਸਿਲੰਡਰ ਫਟਣ ਕਾਰਨ ਧਮਾਕਾ ਹੋਇਆ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਿਆ । ਰੈਸਟੋਰੈਂਟ ਵਿਚ ਚਾਰੋਂ ਪਾਸੇ ਅੱਗ ਹੀ ਅੱਗ ਫੈਲ ਗਈ ਅਤੇ ਉਥੇ ਮੌਜੂਦ ਭਗਤਾਂ ਵਿਚ ਹਫੜਾ-ਦਫੜੀ ਮਚ ਗਈ । ਅੱਗ ਲੱਗਣ ਦੀ ਘਟਨਾ ਵਾਲੀ ਥਾਂ ਦੇ ਲੋਕ ਅਤੇ ਵਪਾਰੀ ਤੁਰੰਤ ਮੌਕੇ ‘ਤੇ ਪਹੁੰਚ ਕੇ ਆਪਣੇ ਪੱਧਰ ‘ਤੇ ਹੀ ਅੱਗ ਬੁਝਾਉਣ ਦੇ ਯਤਨ ਸ਼ੁਰੂ ਕੀਤੇ, ਜਿਸਦੇ ਚਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਤੇ ਕਾਬੂ ਪਾਇਆ ।

LEAVE A REPLY

Please enter your comment!
Please enter your name here