ਹਰਿਆਣਾ, 14 ਨਵੰਬਰ 2026 : ਹਰਿਆਣਾ (Haryana) ਦੇ ਜਿਲਾ ਕੁਰੂਕਸ਼ੇਤਰ ਦੇ ਖੇਤਰ ਸ਼ਾਹਬਾਦ ਵਿਖੇ ਥਾਰ ਦੀ ਟਰਾਲੇ ਨਾਲ ਟੱਕਰ ਵਿਚ ਮਾਂ-ਪੁੱਤਰ ਦੀ ਮੌਤ (Death of Mother and Son) ਹੋ ਗਈ ਜਦੋਂ ਕਿ ਪਤੀ ਜਖਮੀ ਹੋ ਗਿਆ ਹੈ ।
ਕੌਣ ਕੌਣ ਹਨ ਤਿੰਨ ਜਣੇ
ਮਿਲੀ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road Accident) ਜੋ ਕਿ ਦਿੱਲੀ ਜੰਮੂ ਨੈਸ਼ਨਲ ਹਾਈਵੇ-44 ਵਿਖੇ ਵਾਪਰਿਆ ਹੈ ਦੌਰਾਨ ਜੋ ਥਾਰ ਵਿਚ ਸਵਾਰ ਮਾਂ-ਪੁੱਤਰ ਦੀ ਮੌਤ ਹੋ ਗਈ ਹੈ ਤੇ ਕਾਰ ਚਾਲਕ ਮਹਿਲਾ ਦਾ ਪਤੀ ਜਖਮੀ (Injured) ਹੋ ਗਿਆ ਹੈ ਵਿਚ ਤਿੰਨਾਂ ਦੀ ਪਛਾਣ ਮਹਿਲਾ ਦੀ ਪਛਾਣ 26 ਸਾਲਾ ਮਹਿਕ ਗੁਪਤਾ, ਪੁੱਤਰ 3 ਸਾਲਾ ਵਿਹਾਨ ਤੇ ਜਖਮੀ ਵਿਅਕਤੀ ਦੀ ਪਛਾਣ ਰੋਬਿਨ ਦੇ ਤੌਰ ‘ਤੇ ਹੋਈ ਹੈ ।
ਕੀ ਦੱਸਿਆ ਪੁਲਸ ਥਾਣਾ ਇੰਚਾਰਜ ਨੇ
ਉਪਰੋਕਤ ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਹਬਾਦ ਦੇ ਸਟੇਸ਼ਨ ਹਾਊਸ ਅਫ਼ਸਰ ਸੁਰਿੰਦਰ ਸੰਧੂ ਨੇ ਦੱਸਿਆ ਕਿ ਸ਼ਾਹਬਾਦ ਵਿੱਚ ਦੇਵੀ ਮੰਦਰ ਰੋਡ ‘ਤੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ 28 ਸਾਲਾ ਰੋਬਿਨ ਗੁਪਤਾ ਨੇ ਪਿਛਲੇ ਹਫ਼ਤੇ ਹੀ ਇੱਕ ਨਵੀਂ `ਥਾਰ` ਗੱਡੀ ਖਰੀਦੀ ਸੀ । ਮੰਗਲਵਾਰ ਦੇਰ ਰਾਤ ਰੋਬਿਨ ਆਪਣੀ ਪਤਨੀ ਅਤੇ 3 ਸਾਲਾ ਪੁੱਤਰ ਨਾਲ ਸ਼ਾਹਬਾਦ ਸਥਿਤ `ਮੰਨਤ ਹਵੇਲੀ` ਵਿਖੇ ਰਾਤ ਦਾ ਖਾਣਾ ਖਾਣ ਗਿਆ ਸੀ । ਖਾਣਾ ਖਾਣ ਤੋਂ ਬਾਅਦ ਜਦੋਂ ਉਹ ਆਪਣੀ `ਥਾਰ` ਗੱਡੀ ਵਿੱਚ ਘਰ ਵਾਪਸ ਆ ਰਹੇ ਸਨ, ਤਾਂ ਸ਼ਾਹਬਾਦ ਦੇ ਰਤਨਗੜ੍ਹ ਪਿੰਡ ਨੇੜੇ ਉਨ੍ਹਾਂ ਦੀ ਤੇਜ਼ ਰਫ਼ਤਾਰ ਗੱਡੀ ਅੱਗੇ ਜਾ ਰਹੇ ਇੱਕ ਟਰਾਲੇ ਨਾਲ ਟਕਰਾ ਗਈ ।









