ਫ਼ਾਜਿ਼ਲਕਾ ਗੋਲੀਕਾਂਡ ਦੇ ਦੋਸ਼ੀਆਂ ਦੇ ਬਾਦਲ ਪਰਿਵਾਰ ਨਾਲ ਸਬੰਧ : ਬਲਤੇਜ ਪੰਨੂ

0
27
Baltej Pannu

ਚੰਡੀਗੜ੍ਹ, 12 ਨਵੰਬਰ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪਨੂੰ ਨੇ ਆਖਿਆ ਹੈ ਕਿ ਫ਼ਾਜਿ਼ਲਕਾ ਗੋਲੀਕਾਂਡ ਦੇ ਦੋਸ਼ੀਆਂ ਦੇ ਬਾਦਲ ਪਰਿਵਾਰ ਨਾਲ ਸਬੰਧ ਹਨ ।

ਪਨੂੰ ਨੇ ਗੋਲੀਕਾਂਡ ਦੇ ਦੋਸ਼ੀਆਂ ਨਾਲ ਕਿਸ-ਕਿਸ ਦੀਆਂ ਤਸਵੀਰਾਂ ਦਿਖਾਈਆਂ

`ਆਪ` ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ (Baltej Pannu) ਨੇ ਫ਼ਾਜਿ਼ਲਕਾ ਗੋਲੀਕਾਂਡ ਦੇ ਦੋਸ਼ੀਆਂ ਦੀਆਂ ਬਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨਾਲ ਤਸਵੀਰਾਂ ਦਿਖਾ ਕੇ ਅਕਾਲੀ ਦਲ (ਬਾਦਲ) ਨੂੰ ਘੇਰਿਆ । ਉਨ੍ਹਾਂ ਦਾਅਵਾ ਕੀਤਾ ਕਿ ਦੋਵਾਂ ਦੋਸ਼ੀਆਂ ਖ਼ਿਲਾਫ਼ ਕੁੱਲ 23 ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਅਕਾਲੀ ਆਗੂਆਂ ਦੇ ਘਰ ਵੀ ਜਾ ਚੁੱਕੇ ਹਨ।

ਕੀ ਜਾਣਕਾਰੀ ਦਿੱਤੀ ਬਲਤੇਜ ਪਨੂੰ ਨੇ ਪ੍ਰੈਸ ਕਾਨਫਰੰਸ ਦੌਰਾਨ

ਪ੍ਰੈੱਸ ਕਾਨਫ਼ਰੰਸ ਦੌਰਾਨ ਬਲਤੇਜ ਪੰਨੂ ਨੇ ਦੱਸਿਆ ਕਿ ਗੋਲੀਕਾਂਡ ਦੇ ਦੋਸ਼ੀ ਗੁਰਵਿੰਦਰ ਸਿੰਘ ਖਿ਼ਲਾਫ਼ 17 ਅਤੇ ਦਵਿੰਦਰ ਸਿੰਘ ਖਿ਼ਲਾਫ਼ 6 ਮਾਮਲੇ ਦਰਜ ਹਨ । ਉਨ੍ਹਾਂ ਸਵਾਲ ਉਠਾਇਆ ਕਿ ਗੰਭੀਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਇਨ੍ਹਾਂ ਲੋਕਾਂ ਦੇ ਬਾਦਲ ਪਰਿਵਾਰ ਨਾਲ ਸਬੰਧਾਂ `ਤੇ ਅਕਾਲੀ ਲੀਡਰਸ਼ਿਪ ਚੁੱਪ ਕਿਉਂ ਹੈ ?

ਅਕਾਲੀ-ਭਾਜਪਾ ਸ਼ਾਸਨ ਗੈਂਗਸਟਰਵਾਦ ਤੇ ਨਸ਼ਾ ਸਮੱਗਲਿੰਗ ਲਈ ਜਿੰਮੇਵਾਰ

ਪੰਨ ਨੇ 2007 ਤੋਂ 2017 ਦੇ ਅਕਾਲੀ-ਭਾਜਪਾ ਸ਼ਾਸਨ ਨੂੰ ਪੰਜਾਬ ‘ਚ ਗੈਂਗਸਟਰਵਾਦ ਅਤੇ ਨਸ਼ਾ ਸਮੱਗਲਿੰਗ (Gangsterism and Drug Smuggling) ਵਧਣ ਲਈ ਜਿ਼ੰਮੇਵਾਰ ਠਹਿਰਾਇਆ । ਉਨ੍ਹਾਂ ਏ. ਐੱਸ. ਆਈ. ਦੇ ਕਤਲ, ਮੰਡ ਘਟਨਾ ਅਤੇ ਰਾਨੋਵਾਲਾ ਸਰਪੰਚ ਵਿਵਾਦ ਦਾ ਹਵਾਲਾ ਦਿੰਦਿਆਂ ਵੀ ਅਕਾਲੀ ਲੀਡਰਸਿ਼ਪ ‘ਤੇ ਅਪਰਾਧੀਆਂ ਨੂੰ ਪਨਾਹ ਦੇਣ ਦੇ ਦੋਸ਼ ਲਗਾਏ । ਪੰਜਾਬ ਦੀ ਕਾਨੂੰਨ-ਵਿਵਸਥਾ `ਤੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਪੰਨੂ ਨੇ ਕਿਹਾ ਕਿ ਮਾਨ ਸਰਕਾਰ `ਚ ਸੂਬੇ ਦੀ ਸੁਰੱਖਿਆ ਸੁਰੱਖਿਅਤ ਹੱਥਾਂ `ਚ ਹੈ ।

LEAVE A REPLY

Please enter your comment!
Please enter your name here