ਦੀਵਾਲੀ ਦੀ ਸ਼ਾਮ ਆਪਸੀ ਰੰਜਸ਼ ਦੇ ਕਾਰਨ ਹੋਈ ਜ਼ਬਰਦਸਤ ਗੋੋਲੀਬਾਰੀ

0
35
Moga Firring

ਮੋਗਾ, 9 ਨਵੰਬਰ 2026 : ਪੰਜਾਬ ਦੇ ਜਿਲਾ ਮੋਗਾ (Moga District) ਦੇ ਬਾਘਾਪੁਰਾਣਾ ਦੇ ਖੇਤਾ ਬਸਤੀ ਵਿਖੇ ਦੀਵਾਲੀ ਦੀ ਸ਼ਾਮ ਨੂੰ ਰੰਜਸ਼ ਕਾਰਨ ਦੋ ਧਿਰਾਂ ਵਲੋਂ ਜਬਰਦਸਤ ਗੋਲੀਬਾਰੀ (Firing) ਕੀਤੇ ਜਾਣ ਦਾ ਸਮਾਚਾਰ ਹੈ ।

ਗੋਲੀਬਾਰੀ ਦੀ ਘਟਨਾ ਇਕ ਵਿਅਕਤੀ ਗੰਭੀਰ ਜਖਮੀ

ਮਿਲੀ ਜਾਣਕਾਰੀ ਅਨੁਸਾਰ ਮੋਗਾ ਵਿਖੇ ਜੋ ਬੀਤੀ ਸ਼ਾਮ ਦੋ ਧਿਰਾਂ ਦੀ ਆਪਸੀ ਰੰਜਸ਼ ਦੇ ਕਾਰਨ ਕਾਰ ਵਿਚ ਸਵਾਰ ਹੋ ਕੇ ਆਏ ਕੁੱਝ ਵਿਅਕਤੀਆਂ ਵਲੋਂ ਤਾਬੜਤੋੜ ਗੋਲੀਬਾਰੀ ਕੀਤੀ ਗਈ ਦੇ ਚਲਦਿਆਂ ਇਕ ਵਿਅਕਤੀ ਜੋ ਕਿ ਘਰ ਦੀ ਛੱਤ ਤੇ ਖੜ੍ਹਾ ਸੀ ਗੋਲੀ ਲੱਗਣ ਕਾਰਨ ਗੰਭੀਰ ਜਖਮੀ (Seriously injured) ਹੋ ਗਿਆ, ਜਿਸਨੂੰ ਇਡਾਾਜ ਲਈ ਸਰਕਾਰੀ ਹਸਪਤਾਲ ਤੋਂ ਇਲਾਜ ਲਈ ਮੋਗਾ ਦੇ ਸਰਕਾਾਰੀ ਹਸਪਤਾਲ ਵਿਚ ਰੈੈਫਰ ਕੀਤਾ ਗਿਆ ।

ਕੌਣ ਹੈ ਜਖਮੀ ਵਿਅਕਤੀ

ਪ੍ਰਾਪਤ ਸੂਚਨਾ ਮੁਤਾਬਕ ਬਾਘਾਪੁਰਾਣਾ ਦੇ ਖੇਤਾ ਬਸਤੀ ਵਿਖੇ ਜੋ ਬੀਤੀ ਸ਼ਾਮ ਗੋਲੀਬਾਰੀ ਕੀਤੇ ਜਾਣ ਕਾਰਨ ਘਰ ਦੀ ਛੱਤ ਤੇ ਖੜ੍ਹੇ ਵਿਅਕਤੀ ਦੇ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ ਦੀ ਪਛਾਣ 35 ਸਾਲਾ ਜਗਜੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਦੋ ਧੜਿਆਂ ਦੀ ਆਪਸੀ ਰੰਜਸ ਕਾਰਨ ਕਰੀਬ 7 ਤੋਂ 8 ਰਾਊਂਡ ਫਾਇਰ ਕੀਤੇ ਗਏ ਸਨ ।

ਕੀ ਦੱਸਿਆ ਡੀ. ਐਸ. ਪੀ. ਨੇ

ਉਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਨੇ ਕਿਹਾ ਕਿ ਜੋ ਵਿਅਕਤੀ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ ਅਤੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਫਾਇਰਿੰਗ ਦੌਰਾਨ ਜਗਜੀਤ ਸਿੰਘ ਜ਼ਖ਼ਮੀ ਹੋਇਆ ਹੈ, ਜਿਸ ਦੀ ਹਾਲਤ ਠੀਕ ਹੈ । ਉਸ ਦੇ ਬਿਆਨਾਂ ਦੇ ਆਧਾਰ `ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

LEAVE A REPLY

Please enter your comment!
Please enter your name here