ਬਰੇਲੀ, 7 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼਼ (Uttar Pradesh) ਦੇ ਸ਼ਹਿਰ ਬਰੇਲੀ ਵਿਖੇ ਤੀਸਰੀ ਜਮਾਤ ਦੀ ਵਿਦਿਆਰਥਣ ਦੀ ਬਾਂਹ ਡੰਡੇ ਨਾਲ ਅਧਿਆਪਕਾ ਵਲੋਂ ਤੋੜੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਪੁਲਸ ਨੇ ਕੀਤੀ ਐਫ. ਆਈ. ਆਰ. ਦਰਜ
ਮਿਲੀ ਜਾਣਕਾਰੀ ਅਨੁਸਾਰ ਸੀਬੀਗੰਜ ਦੇ ਜਿਸ ਪ੍ਰਾਈਵੇਟ ਸਕੂਲ ਗੈਂ੍ਰਡ ਮਦਰ ਏ. ਪੀ. ਹਾਈ ਸਕੂਲ ਵਿਚ ਪੜ੍ਹਦੀ ਤੀਸਰੀ ਜਮਾਤ ਦੀ ਵਿਦਿਆਰਥਣ (Female student) ਦੀ ਅਧਿਆਪਕਾ ਵਲੋਂ ਕੀਤੀ ਗਈ ਡੰਡੇ ਨਾਲ ਕੁੱਟਮਾਰ (Beating with a stick) ਦੇ ਚਲਦਿਆਂ ਬਾਂਹ ਟੁੱਟ ਗਈ ਦੇ ਚਲਦਿਆਂ ਸਕੂਲ ਵਿਚ ਸਿ਼ਕਾਇਤ ਲੈ ਕੇ ਪਹੁੰਚਣ ‘ਤੇ ਬੱਚੀ ਦੇ ਪਿਤਾ ਨਾਲ ਕੀਤੀ ਗਈ ਬਦਤਮੀਜੀ ਦੇ ਚਲਦਿਆਂ ਅਧਿਆਪਕਾ ਅਤੇ ਸਕੂਲ ਪ੍ਰਬੰਧਕ ਦੇ ਵਿਰੁੱਧ ਐਫ. ਆਈ. ਆਰ. ਦਰਜ (FIR registered) ਕਰ ਲਈ ਗਈ ਹੈ ।
ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਬੱਚੀ ਦੇ ਪਿਤਾ ਨੇ ਕੀ ਦੱਸਿਆ
ਉਪਰੋਕਤ ਵਾਪਰੇ ਕੁੁੱਟਮਾਰ ਘਟਨਾਕ੍ਰਮ ਦੇ ਚਲਦਿਆਂ ਗੋਵਿੰਦਾਪੁਰ ਨਿਵਾਸੀ ਨਿਜ਼ਾਕਤ ਹੁਸੈਨ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਸੱਤ ਸਾਲਾ ਬੇਟੀ ਉਪਰੋਕਤ ਸਕੂਲ ਵਿੱਚ ਤੀਜੀ ਜਮਾਤ ਵਿੱਚ ਪੜ੍ਹਦੀ ਹੈ ਤੇ ਬੱਚੀ ਸ਼ੁੱਕਰਵਾਰ ਨੂੰ ਜਦੋਂ ਸਕੂਲ ਪੜ੍ਹਨ ਗਈ ਸੀ ਤਾਂ ਅਧਿਆਪਕਾ ਇਫ਼ਰਾ ਨੇ ਉਨ੍ਹਾਂ ਦੀ ਬੇਟੀ ਦੀ ਡੰਡੇ ਨਾਲ ਕੁੱਟਮਾਰ ਕੀਤੀ, ਜਿਸ ਨਾਲ ਬੇਟੀ ਦੀ ਬਾਂਹ ਟੁੱਟ ਗਈ ।
ਹੋਰ ਕੀ-ਕੀ ਦੱਸਿਆ ਵਿਦਿਆਰਥਣ ਦੇ ਪਿਤਾ ਨੇ
ਉਕਤ ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਹ ਸਕੂਲ ਵਿੱਚ ਵਿਰੋਧ ਕਰਨ ਗਏ ਅਤੇ ਪ੍ਰਬੰਧਕ ਇਲਿਆਸ ਖ਼ਾਨ ਨਾਲ ਸਿ਼ਕਾਇਤ ਕੀਤੀ ਤਾਂ ਉਨ੍ਹਾਂ ਨਾਲ ਵੀ ਬਦਤਮੀਜ਼ੀ ਕੀਤੀ ਗਈ । ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਬੰਧਕ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੇਸ ਤਾਂ ਸਕੂਲ ਵਿੱਚ ਹੁੰਦੇ ਰਹਿੰਦੇ ਹਨ ਅਤੇ ਧਮਕੀ ਦਿੱਤੀ ਕਿ ਉਨ੍ਹਾਂ ਦਾ ਕੁੱਝ ਨਹੀਂ ਵਿਗੜੇਗਾ । ਪੁਲਸ ਨੇ ਅਧਿਆਪਕਾ ਇਫ਼ਰਾ ਅਤੇ ਪ੍ਰਬੰਧਕ ਇਲਿਆਸ ਖ਼ਾਨ ਦੇ ਖਿ਼ਲਾਫ਼ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।









