ਤੇਜ ਰਫਤਾਰ ਬਸ ਦੀ ਲਪੇਟ ਵਿਚ ਆਉਣ ਕਾਰਨ ਹੋਈ ਦੋ ਦੀ ਮੌਤ ਤੇ ਇਕ ਜਖਮੀ

0
33
Moga Accident

ਮੋਗਾ, 6 ਨਵੰਬਰ 2026 : ਪੰਜਾਬ ਦੇ ਜਿਲਾ ਮੋਗਾ ਦੇ ਮੋਗਾ-ਜਲੰਧਰ ਰੋਡ ‘ਤੇ ਇਕ ਤੇਜ ਰਫ਼ਤਾਰ ਬਸ (High-speed bus) ਦੀ ਲਪੇਟ ਵਿਚ ਆਉਣ ਕਾਰਨ ਚਾਚੀ-ਭਤੀਜੇ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ-ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਮੋਗਾ-ਜਲੰਧਰ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ (Road Accidents) ਵਿਚ ਜੋ ਇਕ ਰਿਸ਼ਤੇ ਵਿਚ ਚਾਚੀ-ਭਤੀਜੇ ਦੀ ਮੌੌਤ ਹੋ ਗਈ ਹੈ ਵਿਚ ਦੋਹਾਂ ਦੀ ਪਛਾਣ 38 ਸਾਲਾ ਗੁਰਵਿੰਦਰ ਕੌਰ ਅਤੇ 21 ਸਾਲਾ ਗੁਰਵਿੰਦਰ ਸਿੰਘ ਦੇ ਤੌੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਮਹਿਲਾ ਗੁੁਰਵਿੰਦਰ ਕੌਰ ਦਾ 8 ਸਾਲਾ ਮਾਸੂਮ ਬੱਚਾ ਗੁਰਸਾਹਿਬ ਸਿੰਘ ਉਪਰੋਕਤ ਸੜਕ ਹਾਦਸੇ ਵਿਚ ਜਖਮੀ ਹੋ ਗਿਆ।

ਕੀ ਦੱਸਿਆ ਥਾਣਾ ਧਰਮਕੋਟ ਦੇ ਮੁਖੀ ਨੇ

ਉਪਰੋਕਤ ਵਾਪਰੇ ਘਟਨਾਕ੍ਰ ਦੀ ਜਾਣਕਾਰੀ ਮਿਲਣ ’ਤੇ ਸੜਕ ਸੁਰੱਖਿਆ ਫੋਰਸ (Road Safety Force) ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕਾਂ ਤੇ ਜ਼ਖ਼ਮੀ ਬੱਚੇ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ । ਥਾਣਾ ਧਰਮਕੋਟ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਨੇ ਦਸਿਆ ਕਿ ਗੁਰਵਿੰਦਰ ਕੌਰ ਵਾਸੀ ਪਿੰਡ ਪੰਡੋਰੀ ਅਰਾਈਆਂ ਅਪਣੇ ਭਤੀਜੇ ਗੁਰਵਿੰਦਰ ਸਿੰਘ ਨਾਲ ਅਪਣੇ ਬੱਚੇ ਨੂੰ ਲੈ ਕੇ ਮੋਟਰਸਾਈਕਲ ’ਤੇ ਧਰਮਕੋਟ ਵਿਖੇ ਸਾਮਾਨ ਖ਼ਰੀਦਣ ਲਈ ਆ ਰਹੇ ਸਨ ।

ਬਸ ਚਾਲਕ ਵਿਰੁੱਧ ਕੇਸ ਦਰਜ

ਜਦੋਂ ਉਹ ਹਾਈਵੇਅ ਪੁਲ ਦੇ ਹੇਠਾਂ ਤੋਂ ਲੰਘਣ ਲੱਗੇ ਤਾਂ ਤੇਜ਼ ਰਫ਼ਤਾਰ ਬੱਸ ਦੀ ਲਪੇਟ ਵਿਚ ਆ ਗਏ । ਇਸ ਹਾਦਸੇ ਵਿਚ ਦੋਵਾਂ ਦੀ ਮੌਤ ਹੋ ਗਈ, ਜਦਕਿ ਬੱਚਾ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here