ਸੀ. ਬੀ. ਆਈ. ਵਲੋਂ ਪੀ. ਐਨ. ਬੀ. ਵਿਚ ਘਪਲੇ ਮਾਮਲੇ ਵਿਚ ਦੋ ਵਿਅਕਤੀ ਗ੍ਰਿਫ਼ਤਾਰ

0
50
PNB

ਨਵੀਂ ਦਿੱਲੀ, 4 ਨਵੰਬਰ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏੇਜੰਸੀ ਸੀ. ਬੀ. ਆਈ. (C.B.I.) ਵਲੋਂ ਪੰਜਾਬ ਨੈਸ਼ਨਲ ਬੈਂਕ ਦੇ ਕਰੋੜਾਂ ਦੇ ਘਪਲੇ ਮਾਮਲੇ ਵਿਚ ਬੈਂਕ ਮੁਲਾਜਮਾਂ ਸਮੇਤ ਦੋ ਨੂੰ ਗ੍ਰਿਫ਼ਤਾਰ (Arrest) ਕੀਤਾ ਹੈ ।

ਕਿੰਨੇ ਕਰੋੜ ਦਾ ਕੀਤਾ ਗਿਆ ਹੈ ਘਪਲਾ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਬਿਊਰੋ ਵਲੋਂ ਜੋ ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਉਤਰ ਪ੍ਰਦੇਸ਼ ਦੇ ਗੇ੍ਰਟਰ ਨੋਇਡਾ ਸਥਿਤ ਬ੍ਰਾਂਚ ਵਿਚ ਹੋਈ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਬੈਂਕ ਮੁਲਾਜਮਾਂ ਸਮੇਤ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਇਹ ਘਪਲਾ 10. 24 ਕਰੋੜ ਰੁਪਏ ਦਾ ਦੱਸਿਆ ਜਾ ਰਿਹਾ ਹੈ ।

ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਸੀ. ਬੀ. ਆਈ. ਵਲੋਂ ਜੋ ਕਰੋੜਾਂ ਦੀ ਧੋੋਖਾਧੜੀ (Fraud) ਦੇ ਮਾਮਲੇ ਵਿਚ ਇਕ ਬੈੈਂਕ ਕਰਮਚਾਰੀ ਅਤੇ ਇਕ ਨਿੱਜੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਮੁਲਜ਼ਮਾਂ ਦੀ ਪਛਾਣ ਬੈਂਕ ਦੀ ਦਫ਼ਤਰ ਸਹਾਇਕ ਦੀਪਾਂਸ਼ੀ ਸ਼ਰਮਾ ਅਤੇ ਉਸ ਦੇ ਸਾਥੀ ਆਸ਼ੂਤੋਸ਼ ਕੁਮਾਰ ਪਾਠਕ ਵਜੋਂ ਹੋਈ ਹੈ ।

ਕੀ ਸਾਹਮਣੇ ਆਇਆ ਸੀ. ਬੀ. ਆਈ. ਦੀ ਜਾਂਚ ਵਿਚ

ਉਪਰੋਕਤ ਵਾਪਰੇ ਕਰੋੜਾਂ ਰੁਪਇਆਂ ਦੀ ਧੋਖਾਧੜੀ ਦੇ ਮਾਮਲੇ ਵਿਚ ਸੀ. ਬੀ. ਆਈ. ਦੀ ਸ਼ੁਰੂਆਤੀ ਜਾਂਚ ਅਨੁਸਾਰ ਬੈਂਕ ਕਰਮਚਾਰੀ ਨੇ ਬਿਨਾਂ ਇਜਾਜ਼ਤ ਗਾਹਕਾਂ ਦੇ ਖਾਤਿਆਂ ਵਿੱਚੋਂ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਕਢਵਾ ਕੇ ਆਸ਼ੂਤੋਸ਼ ਕੁਮਾਰ ਪਾਠਕ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਸਨ ।

ਬੈਂਕ ਦੀ ਸਿ਼ਕਾਇਤ ਮਿਲਣ ਤੋਂ ਬਾਅਦ ਸੀ. ਬੀ. ਆਈ. ਨੇ 29 ਅਕਤੂਬਰ ਨੂੰ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ । ਏਜੰਸੀ ਨੂੰ ਸ਼ੱਕ ਹੈ ਕਿ ਇਸ ਕਰੋੜਾਂ ਰੁਪਏ ਦੇ ਘੁਟਾਲੇ ਵਿੱਚ ਕਈ ਹੋਰ ਅਣਪਛਾਤੇ ਵਿਅਕਤੀ ਅਤੇ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here