ਬਿਹਾਰ ਦੇ ਦੋ ਵਪਾਰੀਆਂ ਨਾਲ ਦੋ ਵਿਅਕਤੀਆਂ ਨੇ ਕੀਤੀ ਲੱਖਾਂ ਦੀ ਠੱਗੀ

0
45
Fraud

ਸਹਾਰਨਪੁਰ, 31 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਸਹਾਰਨਪੁਰ ਵਿਖੇ ਦੋ ਵਿਅਕਤੀਆਂ ਵਲੋਂ ਬਿਹਾਰ ਦੇ ਦੋ ਵਪਾਰੀਆਂ ਨਾਲ ਲੱਖਾਂ ਰੁਪਏ ਦੀ ਠੱਗੀ (Fraud worth lakhs of rupees) ਕੀਤੀ ਗਈ ਹੈ ।

ਕੌਣ ਹੈ ਇਹ ਵਿਅਕਤੀ ਜਿਸ ਨਾਲ ਹੋਈ ਠੱਗੀ

ਮਿਲੀ ਜਾਣਕਾਰੀ ਅਨੁਸਾਰ ਐਂਟੀਕ ਵਸਤੂਆਂ ਦਾ ਕਾਰੋਬਾਰ ਕਰਵਾਉਣ ਅਤੇ ਮੋਟਾ ਮੁਨਾਫਾ ਦੁਆਉਣ ਦਾ ਲਾਲਚ ਦਿਖਾ ਕੇ ਲੱਖਾਂ ਦੀ ਠੱਗੀ ਦਾ ਸਿ਼ਕਾਰ ਹੋਏ ਬਿਹਾਰ ਦੇ ਦੋਵੇਂ ਵਪਾਰੀਆਂ ਦੀ ਪਛਾਣ ਕ੍ਰਿਸ਼ਨ ਕਾਂਤ ਤੇ ਮਨੁਰੰਜਨ ਕੁਮਾਰ ਸਿਨਹਾ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਦੋਹਾਂ ਵਿਅਕਤੀਆਂ ਨਾਲ ਤਿੰਨ ਵਿਅਕਤੀਆਂ ਵਲੋਂ 21 ਲੱਖ ਰੁਪਏ ਦੀ ਠੱਗੀ ਕਰ ਲਈ ਗਈ ਹੈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਸਮੁੱਚੇ ਘਟਨਾਕ੍ਰਮ ਸਬੰਧੀ ਜਦੋਂ ਸਿ਼ਕਾਇਤਕਰਤਾ ਵਲੋਂ ਪੁਲਸ ਨੂੰ ਸਿ਼ਕਾਇਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਸਮੁੱਚਾ ਘਟਨਾਕ੍ਰਮ ਸੁਣਨ ਤੋਂ ਬਾਅਦ ਕੀਤੀ ਗਈ ਜਾਂਚ ਦੇ ਆਧਾਰ ਤੇ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼਼ੁਰੂ ਕਰ ਦਿੱਤੀ ਗਈ ਹੈ ।

ਕਿਸ-ਕਿਸ ਤਰ੍ਹਾਂ ਲਏ ਗਏ 21 ਲੱਖ

ਉਕਤ ਠੱਗੀ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਵਲੋਂ ਠੱਗੀ ਦਾ ਸਿ਼ਕਾਰ ਹੋਏ ਵਿਅਕਤੀਆਂ ਕੋਲੋਂ ਤਿੰਨ ਵਾਰ ਪੰਜ-ਪੰਜ ਲੱਖ ਰੁਪਏ, ਇਕ ਵਾਰ 6 ਲੱਖ ਰੁਪਏ ਲਏ ਗਏ। ਇਥੇ ਹੀ ਬਸ ਨਹੀਂ ਪੈਸਿਆਂ ਤੋਂ ਇਲਾਵਾ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ ।

LEAVE A REPLY

Please enter your comment!
Please enter your name here