ਬੈਂਗਲੁਰੂ ਵਿਖੇ ਦੋ ਵਿਦੇਸ਼ੀ ਨਾਗਰਿਕਾਂ ਦੀ ਕਰੰਟ ਲੱਗਣ ਕਾਰਨ ਹੋਈ ਮੌਤ

0
43
electrocution Bengaluru

ਬੈਂਗਲੁਰੂ, 31 ਅਕਤੂਬਰ 2026 : ਭਾਰਤ ਦੇਸ਼ ਦੇ ਸ਼ਹਿਰ ਬੈਂਗਲੁਰੂ (Bengaluru) ਦੇੇ ਇਕ ਹੋਟਲ ਵਿਖੇ ਸਵੀਮਿੰਗ ਪੂਲ ਵਿਚ ਕਰੰਟ ਲੱਗਣ ਕਾਰਨ ਦੋ ਵਿਦੇਸ਼ੀ ਵਿਅਕਤੀਆਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਕੌਣ ਹਨ ਦੋਵੇਂ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਬੈਂਗਲੁਰੂ ਦੇ ਜੋ ਇੱਕ ਪੰਜ ਸਿਤਾਰਾ ਹੋਟਲ ਵਿੱਚ ਸਵਿਮਿੰਗ ਪੂਲ (swimming pool) ਵਿੱਚ ਕਥਿਤ ਤੌਰ `ਤੇ ਕਰੰਟ ਲੱਗਣ ਕਾਰਨ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ ਦੋ ਵਿਅਕਤੀ ਜਖਮੀ ਵੀ ਹੋ ਗਏ ਹਨ ਦੇ ਵਿਚ ਮੌਤ ਦੇ ਘਾਟ ਉਤਰੇ ਦੋੋਵੇਂ ਵਿਅਕਤੀਆਂ ਦੀ ਪਛਾਣ ਸਲੋਵਾਕੀਆ ਦੇ ਨਾਗਰਿਕ ਹੋਰਿਆਤ (45) ਅਤੇ ਨੀਦਰਲੈਂਡ ਦੇ ਰਹਿਣ ਵਾਲੇ ਅਲੈਗਜ਼ੈਂਡਰ ਮੈਕਸਿਆਲਨ (59) ਵਜੋਂ ਹੋਈ ਹੈ ।

ਕੌਣ ਕੌਣ ਹਨ ਦੋੋਵੇਂ ਜਖਮੀ ਵਿਅਕਤੀ

ਪ੍ਰਾਪਤ ਸੂਚਨਾ ਮੁਤਾਬਕ ਬੈਂਗਲੁਰੂ ਦੇ ਜਿਸ ਕਾਨਰਾਡ ਨਾਮ ਦੇ ਪੰਜ ਸਿਤਾਰਾ ਹੋਟਲ ਵਿੱਚ ਸਵੀਮਿੰਗ ਪੂਲ ਵਿੱਚ ਕਥਿਤ ਤੌਰ ‘ਤੇ ਕਰੰਟ ਲੱਗਣ (electric shock) ਕਾਰਨ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਨੂੰ ਬਚਾਉਣ ਦੀ ਕੋਸਿ਼ਸ਼ ਕਰਦੇ ਵੇਲੇ ਜੋ ਦੋ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਏ ਹਨ ਦੀ ਪਛਾਣ ਹੋਟਲ ਵਿੱਚ ਠਹਿਰਿਆ 41 ਸਾਲਾ ਅਮਰੀਕੀ ਨਾਗਰਿਕ ਮੈਥਿਊ ਡਿਸੈਂਟਿਸ ਅਤੇ ਹੋਟਲ ਦਾ 28 ਸਾਲਾ ਪੂਲ ਅਟੈਂਡੈਂਟ ਅਤੇ ਲਾਈਫਗਾਰਡ ਰਾਹੁਲ ਤਿਵਾੜੀ ਸ਼ਾਮਲ ਹਨ । ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਮਣੀਪਾਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ।

ਕਦੋਂ ਵਾਪਰੀ ਘਟਨਾ

ਉਕਤ ਘਟਨਾਕ੍ਰਮ ਜੋ ਕਿ ਸ਼ੁੱਕਰਵਾਰ ਨੂੰ ਸ਼ਾਮ ਸਮੇਂ ਹੋਟਲ ਦੀ ਤੀਜੀ ਮੰਜਿ਼ਲ ਤੇ ਬਣੇ ਸਵੀਮਿੰਗ ਪੂਲ ਵਿਚ ਵਾਪਰਿਆ ਹੈ ਦੇ ਚਲਦਿਆਂ ਮ੍ਰਿਤਕਾਂ ਵਿੱਚੋਂ ਇੱਕ ਦੀ ਪਤਨੀ ਨੇ ਹੋਟਲ ਖਿ਼ਲਾਫ਼ ਲਾਪ੍ਰਵਾਹੀ ਦਾ ਦੋਸ਼ ਲਗਾਉਂਦਿਆਂ ਸਿ਼ਕਾਇਤ ਦਰਜ ਕਰਵਾਈ ਹੈ । ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ । ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਮਣੀਪਾਲ ਹਸਪਤਾਲ ਵਿੱਚ ਰੱਖਿਆ ਗਿਆ ਹੈ ।

LEAVE A REPLY

Please enter your comment!
Please enter your name here