ਗੈਰ-ਕਾਨੂੰਨੀ ਹਥਿਆਰਾਂ ਸਮੇਤ ਤਿੰਨ ਵਿਅਕਤੀ ਪੁਲਸ ਵਲੋਂ ਗ੍ਰਿਫ਼ਤਾਰ

0
47
illegal weapons

ਪਟਿਆਲਾ, 31 ਅਕਤੂਬਰ 2026 : ਥਾਣਾ ਸਿਟੀ ਰਾਜਪੁਰਾ ਅਤੇ ਸੀ. ਆਈ. ਏ. ਰਾਜਪੁਰਾ ਦੀਆਂ ਟੀਮਾਂ ਦੇ ਸਾਂਝੇ ਓਪਰੇਸ਼ਨ ਤਹਿਤ ਗੈਰ-ਕਾਨੂੰਨੀ ਹਥਿਆਰਾਂ (Illegal weapons) ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।

ਕੌਣ ਕੌਣ ਹਨ ਤਿੰਨੋ ਪਕੜੇ ਗਏ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ ਰਾਜਪੁਰਾ ਅਤੇ ਸੀ. ਆਈ. ਏ. ਰਾਜਪੁਰਾ ਦੀਆਂ ਟੀਮਾਂ ਦੇ ਸਾਂਝੇ ਓਪਰੇਸ਼ਨ ਤਹਿਤ ਗੈਰ-ਕਾਨੂੰਨੀ ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrest) ਕੀਤਾ ਹੈ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਗੋਰਾ, ਵਾਸੀ ਪਿੰਡ ਕੋਟਿਰ ਸਿੰਘ ਵਾਲਾ, ਥਾਣਾ ਭਗਤਾ ਭਾਈ, ਜਿ਼ਲ੍ਹਾ ਬਠਿੰਡਾ, ਇਸ ਵਿਰੁੱਧ ਪਹਿਲਾਂ ਵੀ ਅਸਲਾ ਐਕਟ ਅਤੇ ਚੋਰੀ ਦੇ ਪਰਚੇ ਦਰਜ ਹਨ। ਲਖਵੀਰ ਸਿੰਘ ਉਰਫ਼ ਲਾਡੀ ਵਾਸੀ ਪਿੰਡ ਅਲੀਪੁਰ ਮੰਡਵਾਲ, ਥਾਣਾ ਖੇੜੀ ਗੰਢਿਆਂ, ਜਿ਼ਲ੍ਹਾ ਪਟਿਆਲਾ (ਇਸ ਵਿਰੁੱਧ ਪਹਿਲਾਂ ਅਸਲਾ ਐਕਟ ਅਤੇ ਐਨ. ਡੀ. ਪੀ. ਐਸ. ਐਕਟ ਦੇ ਪਰਚੇ ਦਰਜ ਹਨ) । ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਅਮੀਰ ਕਲੋਨੀ, ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਪਕੜੇ ਗਏ ਵਿਅਕਤੀਆਂ ਕੋਲੋਂ

ਐੱਸ. ਪੀ. (ਡੀ) ਰਾਜੇਸ਼ ਛਿੱਬੜ ਨੇ ਦੱਸਿਆ ਕਿ ਥਾਣਾ ਸਿਟੀ ਰਾਜਪੁਰਾ ਅਤੇ ਸੀ. ਆਈ. ਏ. ਰਾਜਪੁਰਾ ਦੀਆਂ ਟੀਮਾਂ ਦੇ ਸਾਂਝੇ ਓਪਰੇਸ਼ਨ ਤਹਿਤ ਗੈਰ-ਕਾਨੂੰਨੀ ਹਥਿਆਰਾਂ ਸਮੇਤ ਜਿਨ੍ਹਾਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ .32 ਬੋਰ ਦੀਆਂ 9 ਪਿਸਤੌਲਾਂ, 10 ਜ਼ਿੰਦਾ ਕਾਰਤੂਸ, 16 ਮੈਗਜ਼ੀਨ ਅਤੇ ਇੱਕ ਚਿੱਟੇ ਰੰਗ ਦੀ ਹੁੰਡਈ ਵਰਨਾ ਕਾਰ ਬਰਾਮਦ ਕੀਤੀ ਹੈ । ਇਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿਖੇ ਆਰਮਜ਼ ਐਕਟ ਅਤੇ ਬੀ. ਐੱਨ. ਐੱਸ. ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ (Case registered) ਕੀਤਾ ਗਿਆ ਹੈ ।

ਕੀ ਸਾਹਮਣੇ ਆਇਆ ਹੈ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਪੁਲਸ ਵਲੋਂ ਪਕੜੇ ਗਏ ਵਿਅਕਤੀਆਂ ਤੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ । ਮੁਲਜ਼ਮ ਜਸਵਿੰਦਰ ਸਿੰਘ ਉਰਫ਼ ਗੋਰਾ ਦੇ ਬੰਬੀਹਾ ਗੈਂਗ ਨਾਲ ਸਬੰਧ ਸਾਹਮਣੇ ਆਏ ਹਨ ਅਤੇ ਉਸ ਵੱਲੋਂ ਇਹ ਹਥਿਆਰ ਬੰਬੀਹਾ ਗੈਂਗ ਲਈ ਸਪਲਾਈ ਕੀਤੇ ਜਾਣੇ ਸਨ ।

ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਜਸਵਿੰਦਰ ਸਿੰਘ ਆਪਣੇ ਪਿੰਡ ਦੇ ਦੋ ਵਿਅਕਤੀਆਂ ਨਾਲ ਨਿੱਜੀ ਰੰਜਸ਼ ਰੱਖਦਾ ਸੀ ਅਤੇ ਉਨ੍ਹਾਂ ਦਾ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ । ਪੁਲਸ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਨਾਲ ਇੱਕ ਸੰਭਾਵਿਤ ਦੋਹਰੇ ਕਤਲ ਦੀ ਵਾਰਦਾਤ ਟਲ ਗਈ । ਪੁਲਸ ਅਨੁਸਾਰ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਹਥਿਆਰਾਂ ਦੇ ਪੂਰੇ ਨੈੱਟਵਰਕ ਅਤੇ ਹੋਰ ਸ਼ਾਮਲ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ ।

LEAVE A REPLY

Please enter your comment!
Please enter your name here