ਪੰਚਕੂਲਾ, 31 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਇਕ ਸਕੂਲ ਵਿਖੇ ਤੀਸਰੀ ਜਮਾਤ ਦੇ ਵਿਦਿਆਰਥੀ ਵਲੋਂ ਐਲ. ਕੇ. ਜੀ. ਦੀ ਵਿਦਿਆਰਥਣ ਦੀ ਕੁੱਟਮਾਰ (Beaten) ਕੀਤੀ ਗਈ ਹੈ ।
ਕੀ ਕਾਰਨ ਰਿਹਾ ਇਕ ਬੱਚੇ ਵਲੋਂ ਦੂਸਰੇ ਬੱਚੇ ਦੀ ਕੁੱਟਮਾਰ ਕੀਤੇ ਜਾਣ ਦਾ
ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ ਦੇ ਸੈਕਟਰ-20 ਸਥਿਤ ਸੰਸਕ੍ਰਿਤੀ ਮਾਡਲ ਸਕੂਲ ਵਿਖੇ ਇਕ ਜੋ ਤੀਸਰੀ ਜਮਾਤ ਦੇ ਵਿਦਿਆਰਥੀ (Third-grade students) ਵਲੋਂ ਐਲ. ਕੇ. ਜੀ. ਵਿਚ ਪੜ੍ਹਦੀ ਵਿਦਿਆਰਥਣ ਤੇ ਪੱਥਰਾਂ ਅਤੇ ਗਮਲਿਆਂ ਨਾਲ ਹਮਲਾ ਕਰਨ ਤੋਂ ਬਾਅਦ ਵੀ ਉਸਨੂੰ ਘਸੀੜਦੇ ਰਹਿਣ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਕਾਰਨ ਪਤਾ ਕਰਨ ਦੀ ਪੁਲਸ ਅਤੇ ਸਕੂਲ ਮੈਨੇਜਮੈਂਟ ਵਲੋਂ ਕੋਸਿ਼ਸ਼ ਕੀਤੀ ਜਾ ਰਹੀ ਹੈ ।
ਬੱਚੀ ਨੂੰ ਕਰਵਾ ਦਿੱਤਾ ਗਿਆ ਹੈ ਇਲਾਜ ਲਈ ਦਾਖਲ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਘਟਨਾਕ੍ਰਮ ਦੌਰਾਨ ਬੱਚੀ ਇੰਨੀ ਬੁਰੀ ਤਰ੍ਹਾਂ ਗੰਭੀਰ ਜਖਮੀ (Seriously injured) ਹੋ ਗਈ ਕਿ ਉਸਨੂੰ ਜਿਥੇ ਪਹਿਲਾਂ ਸੈਕਟਰ-6 ਵਿਖੇ ਬਣੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ, ਉਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਚੰਡੀਗੜ੍ਹ ਵਿਖੇ ਬਣੇ ਪੀ. ਜੀ. ਆਈ. ਵਿਚ ਰੈਫਰ ਕਰ ਦਿੱਤਾ ਗਿਆ ।









