ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮਾਰਨ ਦੇ ਇਰਾਦੇ ਨਾਲ ਕਰਵਾਇਆ ਹਮਲਾ

0
41
Murder

ਗਾਜ਼ੀਆਬਾਦ, 29 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗਾਜੀਆਬਾਦ ਵਿਖੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਜਾਨੋਂ ਮਾਰਨ (kill) ਦੇ ਇਰਾਦੇ ਨਾਲ ਹਮਲਾ ਕਰਵਾਇਆ ਹੈ ।

ਕੌਣ ਹੈ ਇਹ ਵਿਅਕਤੀ ਜਿਸ ‘ਤੇ ਪਤਨੀ ਨੇ ਹੀ ਕਰਵਾ ਦਿੱਤਾ ਹਮਲਾ

ਮਿਲੀ ਜਾਣਕਾਰੀ ਅਨੁਸਾਰ ਕਰਵਾਚੌਥ ਤੋਂ ਪਹਿਲਾਂ ਜੋ ਗਾਜੀਆਬਾਦ (Ghaziabad) ਦੇ ਵਸੁੰਧਰਾ ਸੈਕਟਰ-1 ਵਿਖੇ ਇਕ ਪਤਨੀ ਵਲੋਂ ਆਪਣੇ ਹੀ ਪਤੀ ਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਜਾਨੋਂ ਮਾਰਨ ਦੇ ਇਰਾਦੇ ਨਾਲ ਕਾਤਲਾਨਾ ਹਮਲਾ ਕਰਵਾਇਆ ਹੈ ਵਿਚ ਹਮਲੇ ਦਾ ਸਿ਼ਕਾਰ ਹੋਏ ਵਿਅਕਤੀ ਦੀ ਪਛਾਣ ਸ਼ਸ਼ਾਂਕ ਕੰਥਾਰੀਆ ਦੇ ਤੌਰ ‘ਤੇ ਹੋਈ ਹੈ ।

ਕੌਣ ਹਨ ਪਤਨੀ ਤੇ ਪ੍ਰੇਮੀ

ਪ੍ਰਾਪਤ ਸੂਚਨਾ ਮੁਤਾਬਕ ਗਾਜੀਆਬਾਦ ਵਿਖੇ ਜੋ ਇਕ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਹੀ ਰਸਤੇ ਤੋਂ ਹਟਾਉਣ ਲਈ ਪ੍ਰੇਮੀ ਤੋਂ ਪਤੀ ‘ਤੇ ਚਾਕੂਆਂ ਨਾਲ ਕਾਤਲਾਨਾ ਹਮਲਾ (Murderous attack with knives) ਕਰਵਾਇਆ ਗਿਆ ਹੈ ਵਿਚ ਮਹਿਲਾ ਦੀ ਪਛਾਣ ਪ੍ਰਿਆ ਸ਼ਰਮਾ ਤੇ ਪ੍ਰੇਮੀ ਦੀ ਪਛਾਣ ਜੋ ਕਿ ਜਿੰਮ ਟ੍ਰੇੇਨਰ ਦੇ ਪ੍ਰਤਾਪ ਸਿੰਘ ਤੌਰ ‘ਤੇ ਹੋਈ ਹੈ ।

ਪੁਲਸ ਨੇ ਕਰ ਲਿਆ ਹੈ ਦੋੋਹਾਂ ਵਿਰੁੱਧ ਕੇਸ ਦਰਜ

ਉਕਤ ਵਾਪਰੇ ਕਾਤਲਾਲਾ ਹਮਲੇ ਦੇ ਘਟਨਾਕ੍ਰਮ ਸਬੰਧੀ ਪੁਲਸ ਵਲੋਂ ਮਹਿਲਾ ਤੇ ਪੁਰਸ਼ ਦੋਹਾਂ ਵਿਰੁੱਧ ਹੀ ਮਾਮਲਾ ਦਰਜ (Case registered) ਕਰਕੇੇ ਅਦਾਲਤ ਵਿਚ ਪੇੇਸ਼ ਕਰਕੇੇ ਰਿਮਾਂਡ ਹਾਸਲ ਕਰਦਿਆਂ ਜੇਲ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here