ਹੈਦਰਾਬਾਦ, 28 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ ਦੇ ਸ਼ਹਿਰ ਹੈਦਰਾਬਾਦ (Hyderabad) ਵਿਖੇ ਦੋਸਤਾਂ ਤੋਂ ਰੇਪ ਕਰਵਾਉਣ ‘ਤੇ ਪਤੀ ਵਿਰੁੱਧ ਕੇਸ ਦਰਜ (Case registered) ਕੀਤੇੇ ਜਾਣ ਦਾ ਸਮਾਚਾਰ ਹੈ ।
ਕੀ ਦੱਸਿਆ ਪੁਲਸ ਨੇ
ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਵਿਚ ਕਿਰਾਏ ਦੇ ਇਕ ਮਕਾਨ ਵਿਚ ਮਿਆਂਮਾਰ ਦੀ 18 ਸਾਲਾ ਜਿਸ ਮੁਟਿਆਰ ਨੂੰ ਉਸ ਦੇ ਪਤੀ ਵੱਲੋਂ ਕਥਿਤ ਤੌਰ ‘ਤੇ ਬੰਧਕ ਬਣਾ ਕੇ ਰੱਖਣ ਅਤੇ ਦੋਸਤਾਂ ਤੋਂ ਰੇਪ (Rape) ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਉਸ ਦੇ ਪਤੀ ਦੇ 3 ਦੋਸਤਾਂ ‘ਤੇ ਮੁਟਿਆਰ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦਾ ਦੋਸ਼ ਹੈ ।
ਕੀ ਮਾਮਲਾ ਸਾਹਮਣੇ ਆਇਆ ਹੈ ਪੁਲਸ ਦੀ ਜਾਂਚ ਵਿਚ
ਪੁਲਸ ਅਧਿਕਾਰੀ ਮੁਤਾਬਕ ਮਿਆਂਮਾਰ ਦਾ ਰਹਿਣ ਵਾਲਾ ਮੁਲਜ਼ਮ ਪਤੀ ਅਤੇ ਉਸ ਦੇ ਤਿੰਨੇ ਦੋਸਤ ਸ਼ਹਿਰ ਦੇ ਇਕ ਸ਼ਰਨਾਰਥੀ ਕੈਂਪ ਵਿਚ ਰਹਿ ਰਹੇ ਹਨ । ਔਰਤ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਆਪਣੇ 2 ਦੋਸਤਾਂ ਨੂੰ ਅੰਦਰ ਭੇਜ ਦਿੱਤਾ, ਜਿਨ੍ਹਾਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ । ਕਿਰਾਇਆ ਲੈਣ ਪਹੁੰਚੇ ਮਕਾਨ ਮਾਲਕ ਨੂੰ 23 ਅਕਤੂਬਰ ਨੂੰ ਮੁਟਿਆਰ ਕਮਰੇ ਵਿਚ ਬੰਦ ਮਿਲੀ ।
ਪੁਲਸ ਨੇ ਕਰ ਲਿਆ ਹੈ ਕੇਸ ਦਰਜ
ਇਸ ਤੋਂ ਬਾਅਦ ਮੁਟਿਆਰ ਨੇ ਸ਼ਰਨਾਰਥੀ ਕੈਂਪ ਵਿਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਅਤੇ ਕੰਚਨਬਾਗ ਥਾਣੇ ਵਿਚ ਸਿ਼ਕਾਇਤ ਦਰਜ ਕਰਵਾਈ । ਸਿ਼ਕਾਇਤ ਦੇ ਆਧਾਰ ‘ਤੇ ਪੁਲਸ ਨੇ ਬੀ. ਐੱਨ. ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਜਬਰ-ਜਨਾਹ (Rape), ਗ਼ਲਤ ਤਰੀਕੇ ਨਾਲ ਬੰਧਕ ਬਣਾਉਣ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ ।









