ਤੇਜ ਰਫ਼ਤਾਰ ਕਾਰਨ ਉਤਰ ਪ੍ਰਦੇਸ਼ ‘ਚ ਰਾਹੁਲ ਗਾਂਧੀ ਕਾਫਲੇ ਦੀਆਂ ਗੱਡੀਆਂ ਟਕਰਾਈਆਂ

0
38
Sultanpur Accident

ਉਤਰ ਪ੍ਰਦੇਸ਼, 26 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸੁਲਤਾਨਪੁਰ ਜਾਂਦੇ ਸਮੇਂ ਰਾਹੁਲ ਗਾਂਧੀ ਦੀਆਂ ਕਾਫਲੇ ਦੀਆਂ ਗੱਡੀਆਂ ਦੇ ਆਪਸ ਵਿਚ ਟਕਰਾ ਜਾਣ ਦਾ ਸਮਾਚਾਰ ਹੈ ।

ਗੱਡੀਆਂ ਦੇ ਆਪਸ ਵਿਚ ਟਕਰਾਉਣ ਕਾਰਨ ਕਈ ਵਿਅਕਤੀ ਜਖਮੀ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਵਿਖੇ ਸੁਲਤਾਨਪੁਰ (Sultanpur) ਜਾਂਦੇ ਸਮੇਂ ਜੋ ਪੂਰਵਾਂਚਲ ਐਕਸਪ੍ਰੈਸਵੇਅ ਤੇ ਜੋ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀਆਂ ਦੇ ਕਾਫਲੇ ਦੀਆਂ ਗੱਡੀਆਂ ਦੇ ਆਪਸ ਵਿਚ ਤੇਜ ਰਫ਼ਤਾਰ ਹੋਣ ਕਾਰਨ ਟਕਰਾ ਗਈਆਂ ਹਨ ਅਤੇ ਕਈ ਵਿਅਕਤੀ ਜਖਮੀ ਹੋ ਗਏ ਹਨ ਦੇ ਚਲਦਿਆਂ ਰਾਹੁਲ ਗਾਂਧੀ ਖੁਦ ਸੁਰੱਖਿਅਤ ਹਨ ।

ਕਿਸ ਕਾਰਨ ਵਾਪਰਿਆ ਸੜਕ ਹਾਦਸਾ

ਪ੍ਰਾਪਤ ਸੂੁਚਨਾ ਮੁਤਾਬਕ ਉਕਤ ਸੜਕ ਹਾਦਸਾ (Road Accident) ਰਾਹੁਲ ਗਾਂਧੀ ਦੇ ਕਾਫਲੇ ਦੀਆਂ ਗੱਡੀਆਂ ਦੇ ਤੇਜ਼ ਰਫ਼ਤਾਰ ਹੋਣ ਦੇ ਚਲਦਿਆਂ ਇਕਦਮ ਰੁਕ ਜਾਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਅਜਿਹਾ ਹੋਣ ਕਾਰਨ ਵਾਹਨ ਜੋ ਕਿ ਇਕ ਦੂਸਰੇ ਦੇ ਪਿੱਛੇ ਆ ਰਹੇ ਸਨ ਆਪਸ ਵਿਚ ਟਕਰਾ ਗਏ । ਇਸ ਟੱਕਰ ਵਿੱਚ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਮੁੱਢਲੀ ਜਾਣਕਾਰੀ ਮੁਤਾਬਕ ਇੱਕ-ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ । ਰਾਹੁਲ ਗਾਂਧੀ ਸੁਰੱਖਿਅਤ ਹਨ ।

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਘਟਨਾ ਬਾਰੇ ਸੂਚਨਾ ਮਿਲਣ ‘ਤੇ ਸਥਾਨਕ ਹਲੀਆਪੁਰ ਪੁਲਸ ਅਤੇ ਸੁਰੱਖਿਆ ਬਲ ਤੁਰੰਤ ਮੌਕੇ ‘ਤੇ ਪਹੁੰਚ ਗਏ । ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ । ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲਿਆ ਅਤੇ ਕੁਝ ਸਮੇਂ ਲਈ ਰੁਕੀ ਆਵਾਜਾਈ ਨੂੰ ਬਹਾਲ ਕੀਤਾ । ਖੁਸ਼ਕਿਸਮਤੀ ਨਾਲ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ।

LEAVE A REPLY

Please enter your comment!
Please enter your name here