ਵਿਸ਼ੇਸ਼ ਜਾਂਚ ਟੀਮ ਨੇ ਅਕਾਲੀ ਆਗੂਆਂ ਨੂੰ ਭੇਜੇ ਪੇਸ਼ ਹੋਣ ਲਈ ਨੋਟਿਸ

0
41
Notice

ਚੰਡੀਗੜ੍ਹ, 23 ਅਕਤੂਬਰ 2026 : ਅਮਰਜੀਤ ਸਿੰਘ ਚਾਵਲਾ (Amarjit Singh Chawla) ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਪੁੱਂਛਗਿੱਛ ਲਈ ਅਕਾਲੀ ਆਗੂਆਂ ਨੂੰ ਨੋਟਿਸ (Notice) ਭੇਜਿਆ ਗਿਆ ਹੈੇ ।

ਕਿਹੜੇ-ਕਿਹੜੇ ਆਗੂਆਂ ਨੂੰ ਭੇੇਜਿਆ ਗਿਆ ਹੈ ਨੋਟਿਸ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (Special Investigation Team) (ਸਿਟ) ਵੱਲੋਂ ਜੋ ਅਮਰਜੀਤ ਸਿੰਘ ਚਾਵਲਾ ਮਾਮਲੇ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਗ ਦੇ ਪ੍ਰਮੁੱਖ ਆਗੂਆਂ ਨੂੰ ਪੁੱਛਗਿੱਛ ਕਰਨ ਲਈ ਨੋਟਿਸ ਭੇਜਿਆ ਗਿਆ ਹੈ ਵਿਚ ਜਿਨ੍ਹਾਂ ਦੋ ਆਗੂਆਂ ਨੂੰ ਨੋਟਿਸ ਭੇਜਿਆ ਗਿਆ ਹੈ ਦੀ ਪਛਾਣ ਵਿਰਸਾ ਸਿੰਘ ਵਲਟੋਹਾ ਅਤੇ ਸਰਬਜੀਤ ਸਿੰਘ ਝਿੰਜਰ ਦੇ ਤੌਰ ‘ਤੇ ਹੋਈ ਹੈ ।

ਕਦੋਂ ਹੋਣਾ ਪਵੇਗਾ ਪੇਸ਼

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮੁਤਾਬਕ ਅਕਾਲੀ ਆਗੂਆਂ ਨੂੰ ਅਮਰਜੀਤ ਸਿੰਘ ਚਾਵਲਾ ਮਾਮਲੇ ਵਿਚ ਪੁੱਛਗਿੱਛ ਲਈ ਭੇਜੇ ਗਏ ਨੋਟਿਸ ਦੇ ਚਲਦਿਆਂ ਦੋਵੇਂ ਆਗੂਆਂ ਨੂੰ 26 ਅਕਤੂਬਰ ਦਿਨ ਸੋਮਵਾਰ ਨੂੰ ਪੇਸ਼ ਹੋਣਾ ਪਵੇਗਾ । ਦੱਸਣਯੋਗ ਹੈ ਕਿ ਉਕਤ ਆਗੂਆਂ ਵਲੋਂ ਚੰਡੀਗੜ੍ਹ ਦੇ ਸੈਕਟਰ-32 ਵਿਖੇ ਸਥਿਤ ਪੰਜਾਬ ਪੁਲਸ ਅਫ਼ਸਰ ਇੰਸਟੀਚਿਊਟ ਵਿਖੇ ਪੇਸ਼ ਹੋਇਆ ਜਾਵੇਗਾ ।

ਕਿਹੜਾ ਆਗੂ ਕਿਸ ਸਮੇਂ ਹੋਵੇਗਾ ਪੇਸ਼

ਵਿਸ਼ੇਸ਼ ਜਾਂਚ ਟੀਮ ਵਲੋਂ ਕੱਢੇ ਗਏ ਨੋਟਿਸ ਮੁਤਾਬਕ ਜਿਥੇ ਤਰੀਕ ਅਤੇ ਦਿਨ ਤੈਅ ਕੀਤਾ ਗਿਆ ਹੈ ਦੇ ਚਲਦਿਆਂ ਸਮਾਂ ਵੀ ਤੈਅ ਕੀਤਾ ਗਿਆ ਹੈ ਕਿ ਪੇਸ਼ ਹੋਣ ਵਾਲਾ ਕਿਹੜਾ ਆਗੂ ਕਿੰਨੇ ਵਜੇ ਪੇਸ਼ ਹੋਵੇਗਾ । ਤੈਅ ਪ੍ਰੋਗਰਾਮ ਮੁਤਾਬਕ ਵਿਰਸਾ ਸਿੰਘ ਵਲਟੋਹਾ ਨੂੰ ਸਵੇਰੇ 11 ਵਜੇ ਅਤੇ ਸਰਬਜੀਤ ਸਿੰਘ ਝਿੰਜਰ ਨੂੰ ਦੁਪਹਿਰ 2 ਵਜੇ ਪੁੱਛਗਿੱਛ ਲਈ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ ਹਨ ।

LEAVE A REPLY

Please enter your comment!
Please enter your name here