ਸਚਿਨ ਪਾਇਲਟ ਕਰਨਗੇ ਪੰਜ ਰੋਜ਼ਾ ਦੌਰੇ ਦੌਰਾਨ ਪੰਜਾਬ ਦੇ 11 ਜਿਲਿਆਂ ਦਾ ਦੌਰਾ

0
40
Sachin Pilot

ਚੰਡੀਗੜ੍ਹ, 15 ਅਕਤੂਬਰ 2026 : ਆਲ ਇੰਡੀਆ ਕਾਂਗਰਸ ਕਮੇਟੀ (All India Congress Committee) ਦੇ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਚਿਨ ਪਾਇਲਟ ਵਲੋਂ ਪੰਜ ਰੋਜ਼ਾ ਦੌਰੇ ਦੌਰਾਨ ਪੰਜਾਬ ਦੇ 11 ਜਿਲਿਆਂ ਦਾ ਦੌਰਾ (Visit to the Districts) ਕੀਤਾ ਜਾਵੇਗਾ ।

ਕਿਸ ਦਿਨ ਤੋਂ ਕਿਸ ਤਰੀਕ ਤੱਕ ਕਰਨਗੇ ਦੌੌਰਾ

ਮਿਲੀ ਜਾਣਕਾਰੀ ਅਨੁਸਾਰ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਦੇ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਥਾਪੇ ਗਏ ਸਚਿਨ ਪਾਇਲਟ (Sachin Pilot) ਵਲੋਂ ਜੋ ਪੰਜਾਬ ਦੇ 11 ਜਿਲਿਆਂ ਦਾ ਦੌਰਾ ਕੀਤਾ ਜਾਣਾ ਹੈ ਤਹਿਤ ਇਹ ਦੌਰਾ 16 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਕੀਤਾ ਜਾਵੇਗਾ ।

ਕਿਸ ਕਾਰਨ ਕੀਤਾ ਜਾ ਰਿਹਾ ਹੈ ਸਚਿਨ ਪਾਇਲਟ ਵਲੋਂ ਦੌਰਾ

ਪ੍ਰਾਪਤ ਸੂਚਨਾ ਮੁਤਾਬਕ ਸਚਿਨ ਪਾਇਲਟ ਵਲੋਂ ਜੋ ਪੰਜ ਦਿਨਾਂ ਦੌਰਾਨ ਪੰਜਾਬ ਦੇ 11 ਜਿਲਿਆਂ ਦਾ ਦੌਰਾ ਕੀਤਾ ਜਾਵੇਗਾ ਮੌਕੇ ਪੰਜਾਬ ਵਿਚ ਗੈਂਗਸਟਰ ਹਿੰਸਾ ਅਤੇ ਵਿਗੜਦੀ ਕਾਨੂੰਨ ਵਿਵਸਥਾ ਕਾਰਨ ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਮੁਲਾਕਾਤ ਕਰਨਾ ਹੈ ।ਇਸ ਦੌਰਾਨ ਹਰੇਕ ਜਿ਼ਲ੍ਹੇ ਵਿੱਚ ਪਾਇਲਟ ਪੀੜਤ ਪਰਿਵਾਰਾਂ ਦੇ ਘਰ ਜਾਣਗੇ, ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨਗੇ ਅਤੇ ਅਪਰਾਧਾਂ ਬਾਰੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਪੁਲਸ ਤੇ ਸੂਬਾ ਸਰਕਾਰ ਦੇ ਰਵੱਈਏ ਬਾਰੇ ਸੁਣਨਗੇ ।

ਕਿਹੜੇ ਕਿਹੜੇ ਜਿਲਿਆਂ ਦਾ ਕੀਤਾ ਜਾਵੇਗਾ ਦੌਰਾ

ਏ. ਆਈ. ਸੀ. ਸੀ. ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਸਚਿਨ ਪਾਇਲਟ ਵਲੋਂ ਪੰਜਾਬ ਦੇ ਜਿਨ੍ਹਾਂ ਜਿਲਿਆਂ ਦਾ ਦੌਰਾ ਕੀਤਾ ਜਾਵੇਗਾ ਵਿਚ ਮੋਗਾ, ਬਠਿੰਡਾ, ਮਾਨਸਾ, ਲੁਧਿਆਣਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਕਈ ਜਿਲੇ ਸ਼ਾਮਲ ਹਨ ।

LEAVE A REPLY

Please enter your comment!
Please enter your name here