ਅੰਮ੍ਰਿਤਸਰ `ਚ ਵਿਆਹ ਤੋਂ ਮਨ੍ਹਾ ਕਰਨ `ਤੇ ਮੁਟਿਆਰ ਦਾ ਗਲਾ ਘੁੱਟ ਕੇ ਕਤਲ

0
40
Amrtitsar Murder

ਅੰਮ੍ਰਿਤਸਰ, 13 ਅਕਤੂਬਰ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਵਿਆਹ ਤੋਂ ਇਨਕਾਰ ਕਰਨ ਤੇ ਲੜਕੇ ਵਲੋਂ ਲੜਕੀ ਦਾ ਗਲਾ ਘੁੱਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਲੜਕੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਵਿਆਹ ਤੋਂ ਇਨਕਾਰ ਕਰਨ ਤੇ ਉਸਦਾ ਗਲਾ ਘੁੱਟ ਕੇ ਜੋ ਕਤਲ ਕਰ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਲੜਕੀ ਦੀ ਪਛਾਣ ਤਰੁਣਪ੍ਰੀਤ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਲੜਕੀ ਦਾ ਕਤਲ ਕਰਨ ਅਤੇ ਹੋਟਲ ਵਿਚੋਂ ਲਾਸ਼ ਬਰਾਮਦ ਹੋਣ ਦੇ ਮਾਮਲੇ ਵਿਚ ਪੁਲਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੇ ਕਰ ਦਿੱਤਾ ਕਤਲ

ਪ੍ਰਾਪਤ ਸੂਚਨਾ ਮੁਤਾਬਕ ਜਿਸ ਨੌਜਵਾਨ ਵਲੋਂ ਵਿਆਹ ਤੋਂ ਇਨਕਾਰ ਕਰਨ ਤੇ ਲੜਕੀ ਦਾ ਗਲਾ ਘੁੱਟ (Stranglehold) ਕੇ ਕਤਲ ਹੀ ਕਰ ਦਿੱਤਾ ਗਿਆ ਹੈ ਦੇ ਮਾਮਲੇ ਵਿਚ ਪੁਲਸ ਵਲੋਂ ਹਰਿਆਣਾ ਦੇ ਕਰਨਾਲ ਦੇ ਨੀਲੋਖੇੜੀ ਦੇ ਵਸਨੀਕ ਰਿਤਿਕ ਵਿਰੁੱਧ ਕਤਲ ਦਾ ਕੇਸ ਦਰਜ (Case registered) ਕੀਤਾ ਗਿਆ ਹੈ ।

ਕੀ ਦੱਸਿਆ ਮ੍ਰਿਤਕਾ ਦੇ ਪਿਤਾ ਨੇ

ਮ੍ਰਿਤਕਾ ਦੇ ਪਿਤਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਤਰੁਣਪ੍ਰੀਤ ਕੌਰ ਮਾਰਚ 2025 ‘ਚ ਸਟੱਡੀ ਵੀਜ਼ੇ ‘ਤੇ ਰੂਸ ਗਈ ਸੀ, ਜਿੱਥੇ ਉਸ ਦੀ ਦੋਸਤੀ ਦੋਸ਼ੀ ਰਿਤਿਕ ਨਾਲ ਹੋ ਗਈ । ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ ਪਰ ਕੁਝ ਸਮੇਂ ਬਾਅਦ ਇਨ੍ਹਾਂ ‘ਚ ਝਗੜਾ ਰਹਿਣ ਲੱਗਾ ਅਤੇ ਰਿਤਿਕ ਉਸ ਦੀ ਲੜਕੀ ਨੂੰ ਵਿਆਹ ਲਈ ਮਜ਼ਬੂਰ ਕਰਨ ਲੱਗਾ । ਇਸ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਲੜਕੀ ਦਾ ਪਾਸਪੋਰਟ ਪਾੜ ਦਿੱਤਾ । ਉਨ੍ਹਾਂ ਨੇ ਆਪਣੀ ਲੜਕੀ ਤਰੁਣਪ੍ਰੀਤ ਕੌਰ ਦਾ ਵਾਈਟ ਪਾਸਪੋਰਟ ਤਿਆਰ ਕਰਵਾਇਆ ਅਤੇ ਉਸ ਨੂੰ ਵਾਪਸ ਇੰਡੀਆ ਬੁਲਾ ਲਿਆ ।

ਪਹਿਲਾਂ ਤੋਂ ਦਰਜ ਮਾਮਲਿਆਂ ਦਾ ਪਤਾ ਲੱਗਣ `ਤੇ ਪਿੱਛੇ ਹਟੀ ਸੀ ਮੁਟਿਆਰ

ਕੁਝ ਸਮੇਂ ਬਾਅਦ ਲੜਕਾ ਵੀ ਵਾਪਸ ਇੰਡੀਆ ਆ ਗਿਆ ਅਤੇ ਉਨ੍ਹਾਂ ਦੀ ਲੜਕੀ ਨਾਲ ਸੰਪਰਕ ਕਰ ਕੇ ਉਸ ਨੂੰ ਵਿਆਹ ਲਈ ਮਜ਼ਬੂਰ ਕਰਨ ਲੱਗਾ । ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੇ ‘ਤੇ ਪਹਿਲਾਂ ਵੀ ਕੁਝ ਮਾਮਲੇ ਦਰਜ ਹਨ ਤਾਂ ਉਨ੍ਹਾਂ ਦੀ ਲੜਕੀ ਪਿੱਛੇ ਹਟ ਗਈ । ਬੀਤੀ ਸਵੇਰ ਉਨ੍ਹਾਂ ਦੀ ਲੜਕੀ ਐਕਟਿਵਾ ‘ਤੇ ਸਵਾਰ ਹੋ ਕੇ ਘਰੋਂ ਇਹ ਕਹਿ ਕੇ ਨਿਕਲੀ ਕਿ ਉਹ ਕਲਾਸ ਲਗਾਉਣ ਲਈ ਜਾ ਰਹੀ ਹੈ ਪਰ ਵਾਪਸ ਨਹੀਂ ਪਰਤੀ। ਵਾਰ-ਵਾਰ ਫੋਨ ‘ਤੇ ਸੰਪਰਕ ਕਰਨ ‘ਤੇ ਉਹ ਫੋਨ ਨਹੀਂ ਚੁੱਕ ਰਹੀ ਸੀ ।

ਕੀ ਦੱਸਿਆ ਅੰਮ੍ਰਿਤਪਾਲ ਸਿੰਘ ਨੇ

ਉਸ ਦੇ ਸਾਲੇ ਅੰਮ੍ਰਿਤਪਾਲ ਸਿੰਘ ਨੇ ਫੋਨ ਕਰ ਕੇ ਦੱਸਿਆ ਕਿ ਉਸ ਨੂੰ ਰਿਤਿਕ ਦਾ ਵਟਸਅੱਪ ਮੈਸੇਜ ਆਇਆ ਹੈ ਕਿ ਉਨ੍ਹਾਂ ਦੀ ਲੜਕੀ ਕੋਸੀ ਹੋਟਲ ਦੇ ਕਮਰਾ ਨੰਬਰ 105 ‘ਚ ਹੈ । ਜਦੋਂ ਉਨ੍ਹਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਲੜਕੀ ਮ੍ਰਿਤਕ ਹਾਲਤ ‘ਚ ਸੀ ਅਤੇ ਉਸ ਦਾ ਦੁਪੱਟਾ ਗਲੇ ‘ਚ ਅਤੇ ਕੱਪੜਾ ਮੂੰਹ ‘ਚ ਠੋਸਿਆ ਹੋਇਆ ਸੀ । ਮੁਲਜ਼ਮ ਨੇ ਉਨ੍ਹਾਂ ਦੀ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ ।

ਲਾਸ਼ ਕਬਜੇ ਵਿਚ ਲੈ ਕਰ ਦਿੱਤੀ ਗਈ ਹੈ ਕਾਰਵਾਈ ਸ਼ੁਰੂ

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ‘ਚ ਲਿਆ ਅਤੇ ਪੋਸ੍ਟਮਾਰਟਮ (Postmortem) ਦੀ ਕਾਰਵਾਈ ਕਰ ਕੇ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ । ਫਿਲਹਾਲ ਪੁਲਸ ਨੇ ਮੁਲਜ਼ਮ ਖਿਲਾਫ ਦਰਜ ਮਾਮਲੇ ‘ਚ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।

LEAVE A REPLY

Please enter your comment!
Please enter your name here