ਅੱਗ ਲੱਗਣ ਕਾਰਨ ਦੋ ਘਰ ਅਤੇ ਦੁਕਾਨਾਂ ਸੜ ਕੇ ਹੋਈਆਂ ਸੁਆਹ

0
47
Jammu Burn

ਜੰਮੂ, 13 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ (Jammu) ਦੇ ਜਿਲਾ ਪੁੰਛ ਦੇ ਲੋਰੇਨ ਖੇਤਰ ਦੇ ਖਰਾਪਾ ਵਿਖੇ ਬੀਤੀ ਰਾਤ ਅੱਗ ਲੱਗਣ (Catching fire) ਕਾਰਨ ਦੋ ਘਰ ਅਤੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਹਨ।

ਕੀ ਦੱਸਿਆ ਅਧਿਕਾਰੀਆਂ ਨੇ

ਮਿਲੀ ਜਾਣਕਾਰੀ ਅਨੁਸਾਰ ਪੁੰਛ ਜਿ਼ਲ੍ਹੇ ਦੇ ਲੋਰਨ ਖੇਤਰ ਦੇ ਖਰਾੱਪਾ ਇਲਾਕੇ ਵਿੱਚ ਜੋ ਬੀਤੀ ਰਾਤ ਅੱਗ ਲੱਗਣ ਦੀ ਇੱਕ ਭਿਆਨਕ ਘਟਨਾ ਦੌਰਾਨ ਘੱਟੋ-ਘੱਟ ਦੋ ਰਿਹਾਇਸ਼ੀ ਘਰ ਸੜ ਕੇ ਸੁਆਹ (Residential house burned to ashes) ਹੋ ਗਏ ਅਤੇ ਕਈ ਦੁਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਸਮੇਂ ਖਰਾੱਪਾ ਇਲਾਕੇ ਵਿੱਚ ਅੱਗ ਲੱਗ ਗਈ, ਜਿਸ ਨੇ ਤੇਜ਼ੀ ਨਾਲ ਦੋ ਰਿਹਾਇਸ਼ੀ ਘਰਾਂ ਅਤੇ ਨੇੜਲੀਆਂ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਅੱਗ ਕਾਰਨ ਘਰ ਪੂਰੀ ਤਰ੍ਹਾਂ ਸੜ ਗਏ, ਜਦਕਿ ਛੇ ਦੁਕਾਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ ।

ਫਾਇਰ ਬ੍ਰਿਗੇਡ ਟੀਮ ਨੇ ਕੀਤੀ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ

ਪ੍ਰਾਪਤ ਸੂੂਚਨਾ ਮੁਤਾਬਕ ਅੱਗ ਲੱਗਣ ਦੀ ਵਾਪਰੀ ਘਟਨਾ ਤੋਂ ਤੁਰੰਤ ਬਾਅਦ ਫਾਇਰ ਅਤੇ ਐਮਰਜੈਂਸੀ ਸੇਵਾਵਾਂ, ਜੰਮੂ-ਕਸ਼ਮੀਰ ਪੁਲਿਸ ਦੀਆਂ ਟੀਮਾਂ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚੇ । ਉਨ੍ਹਾਂ ਨੇ ਅੱਗ ‘ਤੇ ਕਾਬੂ ਪਾਉਣ ਅਤੇ ਇਸ ਨੂੰ ਨਾਲ ਲੱਗਦੀਆਂ ਇਮਾਰਤਾਂ ਤੱਕ ਫੈਲਣ ਤੋਂ ਰੋਕਣ ਲਈ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ।

ਐਸ. ਐਚ. ਓ. ਨੇ ਟੀਮ ਨਾਲ ਸਾਰੀ ਰਾਤ ਰਹਿ ਕੀਤੀ ਮਦਦ

ਅਧਿਕਾਰੀਆਂ ਨੇ ਦੱਸਿਆ ਕਿ ਲੋਰਨ ਥਾਣੇ ਦੇ ਐਸ. ਐਚ. ਓ. ਸਾਰੀ ਰਾਤ ਮੌਕੇ ‘ਤੇ ਮੌਜੂਦ ਰਹੇ ਅਤੇ ਆਪਣੀ ਟੀਮ ਨਾਲ ਮਿਲ ਕੇ ਅੱਗ ਬੁਝਾਉਣ ਦੇ ਕੰਮ ਦੀ ਨਿਗਰਾਨੀ ਕੀਤੀ । ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ, ਜਦਕਿ ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਦੇ ਅਨੁਮਾਨ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here