ਆਰ. ਟੀ. ਆਈ. ਜਵਾਬਦੇਹ ਪ੍ਰਸ਼ਾਸਨ ਯਕੀਨੀ ਬਣਾਉਣ ਦਾ ਮਹੱਤਵਪੂਰਨ ਸਾਧਨ

0
42
Aman Arora

ਚੰਡੀਗੜ੍ਹ, 13 ਅਕਤੂਬਰ 2026 : ਪੰਜਾਬ ਦੇੇ ਕੈਬਨਿਟ ਮੰਤਰੀ (Cabinet Minister) ਅਮਨ ਅਰੋੜਾ ਨੇ ਆਖਿਆ ਕਿ ਆਰ. ਟੀ. ਆਈ. (RTI) ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਯਕੀਨੀ ਬਣਾਉਣ ਦਾ ਮਹੱਤਵਪੂਰਨ ਸਾਧਨ ਹੈ ।

ਆਰ. ਟੀ. ਆਈ. ਐਕਟ ਦੇ 21 ਸਾਲ ਪੂਰੇ ਹੋਣ ਤੇ ਮਨਾਇਆ ਗਿਆ ਸੂਚਨਾ ਦਾ ਅਧਿਕਾਰ ਦਿਵਸ

ਪੰਜਾਬ ਰਾਜ ਸੂਚਨਾ ਕਮਿਸ਼ਨ (Punjab State Information Commission) ਵੱਲੋਂ ਚੰਡੀਗੜ੍ਹ ਸਥਿਤ ਯੂ. ਟੀ. ਸਟੇਟ ਗੈਸਟ ਹਾਊਸ ਵਿਖੇ ਆਰ. ਟੀ. ਆਈ. ਐਕਟ ਦੇ 21 ਸਾਲ ਪੂਰੇ ਹੋਣ ਦੇ ਮੌਕੇ ਸੂਚਨਾ ਦਾ ਅਧਿਕਾਰ ਦਿਵਸ ਮਨਾਇਆ ਗਿਆ । ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਦੀ ਸਰਪ੍ਰਸਤੀ ਹੇਠ ਆਯੋਜਿਤ ਪ੍ਰੋਗਰਾਮ ਦੌਰਾਨ ਸੂਬਾ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਲਿਖੀ ਪੁਸਤਕ `ਆਰ. ਟੀ. ਆਈ.ਐਂਡ ਗੁੱਡ ਗਵਰਨੈਂਸ` ਦੀ ਘੁੰਡ-ਚੁਕਾਈ ਕੀਤੀ ਗਈ । ਇਹ ਪੁਸਤਕ ਆਰ. ਟੀ. ਆਈ. ਐਕਟ ਦੇ ਮਕਸਦਾਂ, ਇਸ ਦੇ ਪਿਛਲੇ 21 ਸਾਲਾਂ ਦੇ ਵਿਕਾਸ ਅਤੇ ਪਾਰਦਰਸ਼ੀ, ਜਵਾਬਦੇਹ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ `ਚ ਇਸ ਦੀ ਭੂਮਿਕਾ `ਤੇ ਕੇਂਦਰਿਤ ਹੈ ।

ਸੂਚਨਾ ਦਾ ਅਧਿਕਾਰ ਐਕਟ ਆਮ ਨਾਗਰਿਕਾਂ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਮਹੱਤਵਪੂਰਨ ਸਾਧਨ ਹੈ

ਇਸ ਵਿਚ ਭਾਰਤ ਦੇ ਚੀਫ ਜਸਟਿਸ ਸੂਰਿਆ ਕਾਂਤ, ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਭਾਰਤ ਦੇ ਮੁੱਖ ਸੂਚਨਾ ਕਮਿਸ਼ਨਰ ਰਾਜ ਕੁਮਾਰ ਗੋਇਲ ਦੇ ਵਿਸ਼ੇਸ਼ ਸੰਦੇਸ਼ ਵੀ ਸ਼ਾਮਲ ਹਨ। ਇਸ ਮੌਕੇ ਪੰਜਾਬ ਦੇ ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਐਕਟ, 2005 ਸਰਕਾਰੀ ਕੰਮਕਾਜ `ਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ ਦੇ ਨਾਲ-ਨਾਲ ਆਮ ਨਾਗਰਿਕਾਂ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਇਕ ਮਹੱਤਵਪੂਰਨ ਸਾਧਨ ਹੈ ।

ਕਿਸ ਕਿਸ ਨੇ ਕੀਤੇ ਆਪਣੇ ਵਿਚਾਰ ਸਾਂਝੇ

ਪ੍ਰੋਗਰਾਮ `ਚ ਪੰਜਾਬ ਦੇ ਮੁੱਖ ਸੂਚਨਾ ਕ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ, ਰਾਜ ਸੂਚਨਾ ਕਮਿਸ਼ਨਰ ਸੰਦੀਪ ਧਾਲੀਵਾਲ, ਵਰਿੰਦਰਜੀਤ ਸਿੰਘ ਬਿਲਿੰਗ, ਹਰਪ੍ਰੀਤ ਸੰਧੂ, ਡਾ. ਭੁਪਿੰਦਰ ਸਿੰਘ – ਬਾਠ ਅਤੇ ਪੂਜਾ ਗੁਪਤਾ ਸਮੇਤ ਪੰਜਾਬ ਦੇ ਸਾਬਕਾ ਮੁੱਖ ਸੂਚਨਾ ਕਮਿਸ਼ਨਰਾਂ ਰਾਜਨ ਕਸ਼ਯਪ, ਰਮੇਸ਼ ਇੰਦਰ ਸਿੰਘ ਅਤੇ ਐੱਸ. ਐੱਸ. ਚੰਨੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

LEAVE A REPLY

Please enter your comment!
Please enter your name here