ਵਾਹਨਾਂ ਦੀ ਚੈਕਿੰਗ ਕਰ ਰਹੇ ਏ. ਟੀ. ਓ. ‘ਤੇ ਕੀਤਾ ਗੰਢਾਸੇ ਨਾਲ ਹਮਲਾ

0
25
ATO attacked

ਪਟਿਆਲਾ, 8 ਅਕਤੂਬਰ 2026 : ਪਟਿਆਲਾ ਦੇ ਏ. ਟੀ. ਓ. (A.T.O.) ‘ਤੇ ਪਿਹੋਵਾ ਰੋਡ ‘ਤੇ ਰੋਡ ਜਗੀਰਾਂ ਨੇੜੇ ਇਕ ਢਾਬੇ ਦੇ ਮਾਲਕ ਵਲੋਂ ਗੰਢਾਸੀ ਨਾਲ ਹਮਲਾ (Attack with a Gandasi) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਇਹ ਏ. ਟੀ. ਓ.

ਮਿਲੀ ਜਾਣਕਾਰੀ ਅਨੁਸਾਰ ਪਿਹੋਵਾ ਰੋਡ ਤੇ ਰੋਡ ਜਗੀਰਾਂ ਨੇੜੇ ਜੋ ਇਕ ਢਾਬੇ ਦੇ ਮਾਲਕ ਵਲੋਂ ਸਟੇਟ ਟੈਕਸ ਅਧਿਕਾਰੀ (State Tax Officer) ਦੇ ਉਪਰ ਗੰਢਾਸੀ ਨਾਲ ਹਮਲਾ ਕਰਕੇ ਜਖਮੀ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਏ. ਟੀ. ਓ. ਦੀ ਪਛਾਣ ਸਮੀਰ ਕੁਮਾਰ (Sameer Kumar) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਏ. ਟੀ. ਓ. ਸਮੀਰ ਕੁਮਾਰ ਆਪਣੀ ਟੀਮ ਨਾਲ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ।

ਏ. ਟੀ. ਓ. ਨੂੰ ਕਰਵਾਇਆ ਹਸਪਤਾਲ ਦਾਖਲ

ਪ੍ਰਾਪਤ ਸੂਚਨਾ ਮੁਤਾਬਕ ਏ. ਟੀ. ਓ. ਤੇ ਜੋ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਇਕ ਢਾਬੇ ਦੇ ਮਾਲਕ ਵਲੋਂ ਗੰਢਾਸੀ ਨਾਲ ਹਮਲਾ ਕਰਕੇ ਜਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੇ ਚਲਦਿਆਂ ਏ. ਟੀ. ਓ. .ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਕਿਵੇਂ ਵਾਪਰਿਆ ਘਟਨਾਕ੍ਰਮ

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਏ. ਟੀ. ਓ. ਵਲੋਂ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਜਦੋਂ ਟਰੱਕ ਦੇ ਬਿਬਲਾਂ ਦੀ ਜਾਂਚ ਕੀਤੀ ਗਈ ਅਤੇ ਵਾਹਨ ਦੀ ਫੋਟੋ ਪੋਰਟਲ ਤੇ ਅਪਲੋਡ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਕਥਿਤ ਤੌਰ ‘ਤੇ ਢਾਬੇ ਦੇੇ ਮਾਲਕ ਗੋਲਡੀ ਅਤੇ ਸਾਥੀਆਂ ਨੇ ਏ. ਟੀ. ਓ. ਅਤੇ ਟੀਮ ਨਾਲ ਬਹਿਸ ਕਰਦਿਆਂ ਮੋਬਾਇਲ ਖੋਹ ਕੇ ਤੋੜਦਿਆਂ ਅੰਦਰੋਂ ਗੰਢਾਸੀ ਲਿਆ ਕੇ ਸਿਰ ਤੇ ਹਮਲਾ ਕੀਤਾ।

ਪੁਲਸ ਨੇ ਕੀਤਾ ਮਾਮਲਾ ਦਰਜ

ਪਟਿਆਲਾ ਦੇ ਸਟੇਟ ਟੈਕਸ ਅਧਿਕਾਰੀ ਤੇ ਕੀਤੇ ਗਏ ਕਾਤਲਾਨਾ ਹਮਲੇ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਸਿ਼ਕਾਇਤ ਅਤੇ ਬਿਆਨਾਂ ਦੇ ਆਧਾਰ ‘ਤੇ ਧਾਰਾ 307, 353, 186 ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ । ਪੁਲਸ ਮੁਤਾਬਕ ਗੋਲਡੀ ਆਪਣੇ ਪਰਿਵਾਰ ਸਮੇਤ ਫਰਾਰ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here